32.63 F
New York, US
February 6, 2025
PreetNama
ਸਮਾਜ/Social

ਉਪਭੋਗਤਾ ਨਾਲ ਠੱਗੀ ਪਏਗੀ ਮਹਿੰਗੀ, ਨਵਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਅੱਜ ਤੋਂ ਲਾਗੂ

ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਅੱਜ ਤੋਂ ਪੂਰੇ ਦੇਸ਼ ‘ਚ ਲਾਗੂ ਹੋਵੇਗਾ। ਸਰਕਾਰ ਨੇ ਵੀਰਵਾਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ-2019 ਪੂਰੇ ਦੇਸ਼ ‘ਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ। ਨਵਾਂ ਕਾਨੂੰਨ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1896 ਦੀ ਥਾਂ ਲਵੇਗਾ। ਉਪਭੋਗਤਾ ਕਿਸੇ ਵੀ ਕੰਜ਼ਿਊਮਰ ਕੋਰਟ ‘ਚ ਮਾਮਲਾ ਦਰਜ ਕਰਵਾ ਸਕੇਗਾ।

ਪਹਿਲਾਂ ਦੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ‘ਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਸੀ। ਮੋਦੀ ਸਰਕਾਰ ਨੇ ਇਸ ਐਕਟ ‘ਚ ਕਈ ਬਦਲਾਅ ਕੀਤੇ ਹਨ। ਇਸ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਉਪਭੋਗਤਾ ਨਾਲ ਸਬੰਧਤ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਸ਼ੁਰੂ ਹੋ ਜਾਵੇਗੀ। ਖ਼ਾਸਕਰ ਆਨਲਾਈਨ ਕਾਰੋਬਾਰ ‘ਚ ਉਪਭੋਗਟਾਵਾਂ ਦੇ ਹਿੱਤਾਂ ਦੀ ਅਨਦੇਖੀ ਕੰਪਨੀਆਂ ‘ਤੇ ਭਾਰੀ ਪੈ ਸਕਦੀ ਹੈ।

ਨਵੇਂ ਕਾਨੂੰਨ ‘ਚ ਉਪਭੋਗਤਾਵਾਂ ਨੂੰ ਭਟਕਾਉਣ ਵਾਲੇ ਵਿਗਿਆਪਨ ਜਾਰੀ ਕਰਨ ‘ਤੇ ਵੀ ਕਾਰਵਾਈ ਹੋਵੇਗੀ। ਨਵੇਂ ਉਪਭੋਗਤਾ ਕਾਨੂੰਨ ਦੇ ਆਉਣ ਮਗਰੋਂ ਉਪਭੋਗਤਾ ਵਿਵਾਦਾਂ ਨੂੰ ਸਮੇਂ ‘ਤੇ, ਪ੍ਰਭਾਵੀ ਅਤੇ ਤੇਜ਼ ਗਤੀ ਨਾਲ ਨਿਪਟਾਇਆ ਜਾ ਸਕੇਗਾ।

ਨਵੇਂ ਕਾਨੂੰਨ ਤਹਿਤ ਕੰਜ਼ਿਊਮਰ ਅਦਾਲਤਾਂ ਦੇ ਨਾਲ-ਨਾਲ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਿਟੀ ਬਣਾਈ ਗਈ ਹੈ। ਇਸ ਅਥਾਰਿਟੀ ਦਾ ਗਠਨ ਉਪਭੋਗਤਾ ਦੇ ਹਿੱਤਾਂ ਦੀ ਰੱਖਿਆ ਸਖ਼ਤੀ ਨਾਲ ਹੋ ਸਕੇ ਇਸ ਲਈ ਕੀਤਾ ਗਿਆ। ਨਵੇਂ ਕਾਨੂੰਨ ‘ਚ ਉਪਭੋਗਤਾ ਕਿਸੇ ਵੀ ਸਮਾਨ ਨੂੰ ਖਰੀਦਣ ਤੋਂ ਪਹਿਲਾਂ ਵੀ ਉਸ ਸਮਾਨ ਦੀ ਗੁਣਵੱਤਾ ਦੀ ਸ਼ਿਕਾਇਤ ਸੀਸੀਪੀਏ ‘ਚ ਕਰ ਸਕਦੇ ਹਨ।

Related posts

ੲਿਹ ਜੋ ਦਿਲ ਤੇ

Pritpal Kaur

ਦਿੱਲੀ ‘‘ਰਾਜੀਵ ਕੁਮਾਰ ਨੂੰ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਚਾਹੀਦੀ ਹੈ’’: ਅਰਵਿੰਦ ਕੇਜਰੀਵਾਲ

On Punjab

ਇਟਲੀ ‘ਚ 18 ਸਾਲਾ ਪਾਕਿਸਤਾਨੀ ਲੜਕੀ ਵਿਆਹ ਤੋਂ ਇਨਕਾਰੀ ਹੋਣ ਉਪੰਰਤ ਭੇਤਭਰੀ ਹਾਲਤ ’ਚ ਲਾਪਤਾ,ਮਾਪੇ ਚੁੱਪ-ਚੁਪੀਤੇ ਪਾਕਿ ਨੂੰ ਦੌੜੇ

On Punjab