ਸਥਾਨਕ ਜਿਲ੍ਹਾ ਸਿੱਖਿਆ ਦਫਤਰ ਵਿੱਚ ਅੱਜ ਉਪ ਜਿਲ੍ਹਾ ਸਿੱਖਿਆ ਅਫ਼ਸਰ ਕਮ ਨੋਡਲ ਅਫਸਰ ਐਡਮੀਸ਼ਨ ਕੋਮਲ ਅਰੋੜਾ ਅਤੇ ਜਗਜੀਤ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਤੇਜ ਕਰਣ ਲਈ ਪੜ੍ਹੋ ਪੰਜਾਬ ਟੀਮ , ਡੀ ਐਮ, ਬੀ ਐਮ, ਮੀਡੀਆ ਕੋਆਰਡੀਨੇਟਰ , ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਪ ਜਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਦਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਜਿਵੇਂ ਕਿ ਪ੍ਰਭਾਵਸ਼ਾਲੀ ਸਿੱਖਿਆ, ਮੁਫਤ ਕਿਤਾਬਾਂ, ਮੁਫ਼ਤ ਵਰਦੀਆਂ, ਈ ਕੰਟੈਂਟ ਰਾਹੀਂ ਪੜ੍ਹਾਉਣਾ , ਐਜੂਸੱਟ, ਸਮਾਰਟ ਕਲਾਸ ਰੂਮ, ਅੰਗਰੇਜੀ ਪੰਜਾਬੀ ਮਾਧਿਅਮ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋਂ ਮਾਤਾ ਪਿਤਾ ਆਪਣੇ ਬੱਚਿਆ ਨੂੰ ਵੱਧ ਤੋ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਾਉਣ। ਉਹਨਾਂ ਦਸਿਆ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਪੂਰਾ ਸਿੱਖਿਆ ਤੰਤਰ, ਅਧਿਆਪਕਾ ਦੁਆਰਾ ਵੱਧ ਤੋ ਵੱਧ ਸਮਾਂ ਲਗਾ ਕੇ ਵਿਦਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਅਭਿਆਸ ਪ੍ਰੀਖਿਆਵਾਂ , ਮੋਕ ਪ੍ਰੀਖਿਆਵਾਂ ਲੈ ਕੇ ਪ੍ਰੀਖਿਆ ਸੰਬੰਧੀ ਤਿਆਰੀ ਕਰਵਾਈ ਜਾ ਰਹੀ ਹੈ। ਸਕੂਲ ਪੱਧਰੀ , ਪਿੰਡ ਪੱਧਰੀ ਰੈਲੀਆਂ ਕੱਢ ਕੇ ਬੱਚਿਆ ਅਤੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਦੌਰਾਨ ਅਧਿਆਪਕਾ ਵਿੱਚ ਦਾਖਲੇ ਸੰਬੰਧੀ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਮੌਕੇ ਡੀ ਐਮ ਗਣਿਤ ਰਵੀ ਗੁਪਤਾ, ਡੀ ਐਮ ਵਿਗਿਆਨ ਸਟੇਟ ਅਵਾਰਡੀ ਉਮੇਸ਼ ਕੁਮਾਰ, ਡੀ ਐਮ ਇੰਗਲਿਸ਼ ਗੁਰਵਿੰਦਰ ਸਿੰਘ, ਲਵਦੀਪ ਸਿੰਘ , ਸਟੈਨੋਗ੍ਰਾਫ਼ਰ ਸੁਖਚੈਨ ਸਿੰਘ , ਗੁਰਪ੍ਰੀਤ ਸਿੰਘ ਭੁੱਲਰ , ਬੀ ਐਮ ਕਮਲ ਵਧਵਾ ਆਦਿ ਹਾਜ਼ਰ ਸਨ