32.52 F
New York, US
February 23, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਉਫ ਇਹ ਗਰਮਤਾ ! ਪ੍ਰਿਯੰਕਾ ਚੋਪੜਾ ਦੀ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ, ਯੂਜ਼ਰਜ਼ ਨੇ ਦਿੱਤਾ ਇਸ ਦੇਸ਼ ਦੀ ਰਾਣੀ ਦਾ ਟੈਗ

ਨਵੀਂ ਦਿੱਲੀ : ਪ੍ਰਿਯੰਕਾ ਚੋਪੜਾ (Priyanka Chopra) ਨਾ ਸਿਰਫ਼ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ, ਸਗੋਂ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਹੀ ਕਾਰਨ ਹੈ ਕਿ ਲੋਕ ਅਦਾਕਾਰਾ ਨਾਲ ਜੁੜੇ ਅਪਡੇਟਸ ਦਾ ਵੀ ਇੰਤਜ਼ਾਰ ਕਰਦੇ ਹਨ। ਹਾਲ ਹੀ ਵਿੱਚ ‘ਸੀਟਾਡੇਲ ਫੇਮ ਅਦਾਕਾਰਾ ਰੈੱਡ ਸੀ ਫਿਲਮ ਫੈਸਟੀਵਲ’ ਵਿੱਚ ਸ਼ਾਮਲ ਹੋਈ ਸੀ।ਇਸ ਈਵੈਂਟ ‘ਚ ਉਹ ਆਪਣੇ ਪਾਰਟਨਰ ਨਾਲ ਹੱਥਾਂ ‘ਚ ਹੱਥ ਪਾ ਕੇ ਪਹੁੰਚੀ। ਅਦਾਕਾਰਾ ਨੇ ਇਸ ਈਵੈਂਟ ਲਈ ਗੋਲਡਨ ਬਾਡੀਕੋਨ ਕੈਰੀ ਕੀਤਾ ਜਿਸ ਵਿੱਚ ਉਹ ਕਿਸੇ ਗੁੱਡੀ ਤੋਂ ਘੱਟ ਨਹੀਂ ਲੱਗ ਰਹੀ ਸੀ।

ਕਲੀਓਪੇਟਰਾ ਨਾਲ ਹੋਈ ਪ੍ਰਿਅੰਕਾ ਚੋਪੜਾ ਦੀ ਤੁਲਨਾ-ਪ੍ਰਿਅੰਕਾ ਚੋਪੜਾ ਨੇ ਈਵੈਂਟ ਦੀਆਂ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਇਸ ਦਿੱਖ ਨੂੰ ਖ਼ਾਸ ਬਣਾਉਣ ਲਈ ਉਸ ਨੇ ਆਫ ਸ਼ੋਲਡਰ ਪੀਸ ਪਹਿਨਿਆ ਸੀ ਜਿਸ ‘ਤੇ ਇੱਕ ਪਿਆਰਾ ਗੁਲਾਬ ਬਣਿਆ ਹੋਇਆ ਸੀ। ਇਸ ਦੇ ਨਾਲ ਉਸ ਨੇ ਬ੍ਰਾਊਨ ਸ਼ੇਡ ਮੇਕਅੱਪ ‘ਤੇ ਮੈਚਿੰਗ ਡੈਂਗਲਰ ਈਅਰਰਿੰਗਸ, ਰਿੰਗਸ ਤੇ ਸਟੀਲੇਟੋਸ ਪੇਅਰ ਕੀਤੇ।

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਉਹ ਵੀ ਪਹਿਰਾਵੇ ‘ਚ ਗਲੈਮਰ ਵਧਾ ਰਿਹਾ ਸੀ। ਫੋਟੋ ਦੇ ਕੈਪਸ਼ਨ ‘ਚ ਪ੍ਰਿਅੰਕਾ ਨੇ ਲਿਖਿਆ, ‘ਇਸ ਵੰਡਰਫੁੱਲ ‘ਰੈੱਡ ਸੀ ਫਿਲਮ ਫੈਸਟੀਵਲ’ ਲਈ ਧੰਨਵਾਦ। ਸਾਰੇ ਜੇਤੂਆਂ ਤੇ ਭਾਗ ਲੈਣ ਵਾਲਿਆਂ ਨੂੰ ਵਧਾਈ।

ਪ੍ਰਿਅੰਕਾ ਦਾ ਇਹ ਰੂਪ ਹੁਣ ਹਰ ਕਿਸੇ ਦੇ ਹੋਸ਼ ਉਡਾ ਰਿਹਾ ਹੈ। ਅਦਾਕਾਰਾ ਦੀ ਪੋਸਟ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ਤੁਹਾਨੂੰ ਕਲੀਓਪੇਟਰਾ ਦਾ ਰੋਲ ਪਲੇਅ ਕਰਨਾ ਚਾਹੀਦਾ ਹੈ।

ਇਸ ਅਵਾਰਡ ਨਾਲ ਸਨਮਾਨਿਤ ਹੋਈ ਗਲੋਬਲ ਆਈਕਨ-ਪ੍ਰਿਯੰਕਾ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਇਸ ਵਿਸ਼ਵਾਸ ਨੂੰ ਕਾਇਮ ਰੱਖਿਆ ਹੈ ਕਿ ਮਨੋਰੰਜਨ ਦੀ ਵਿਸ਼ਵਵਿਆਪੀ ਸ਼ਕਤੀ ਲੋਕਾਂ ਨੂੰ ਜੋੜਨ ਦੀ ਤਾਕਤ ਰੱਖਦੀ ਹੈ। ਉਸ ਨੇ ਇਹ ਵੀ ਕਿਹਾ, ‘ਮੈਂ ਦੁਨੀਆ ਵਿੱਚ ਦੱਸੀਆਂ ਗਈਆਂ ਸ਼ਾਨਦਾਰ ਕਹਾਣੀਆਂ ਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਰੈੱਡ ਸੀ ਟੀਮ ਦੀ ਪ੍ਰਸ਼ੰਸਾ ਕਰਦੀ ਹਾਂ।

ਪ੍ਰਿਅੰਕਾ ਚੋਪੜਾ ਦਾ ਵਰਕਫਰੰਟ-ਪ੍ਰਿਅੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਾਲੀਵੁੱਡ ਫਿਲਮ ‘ਚ ਨਜ਼ਰ ਆਵੇਗੀ। ਭਾਰਤੀ ਫ਼ਿਲਮਾਂ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੈਂ ਜਿੱਥੇ ਵੀ ਜਾਂਦੀ ਹਾਂ, ਕੰਮ ਰਾਹੀਂ ਆਪਣੀਆਂ ਜੜ੍ਹਾਂ ਸਥਾਪਿਤ ਕਰਦੀ ਹਾਂ। ਇਹ ਆਦਤ ਮੇਰੀ ਪਰਵਰਿਸ਼ ਦਾ ਹਿੱਸਾ ਹੈ।ਭਾਰਤੀ ਫਿਲਮਾਂ ਹਮੇਸ਼ਾ ਮੇਰੇ ਦਿਲ ਦਾ ਹਿੱਸਾ ਰਹਿਣਗੀਆਂ। ਕੋਈ ਚਾਹੇ ਤਾਂ ਵੀ ਇਸ ਨੂੰ ਮੇਰੇ ਤੋਂ ਦੂਰ ਨਹੀਂ ਕਰ ਸਕਦਾ। ਮੈਂ ਸਾਲ 2025 ਵਿੱਚ ਇੱਕ ਹਿੰਦੀ ਫਿਲਮ ਸਾਈਨ ਕਰਨ ਵਾਲੀ ਹਾਂ। ਤੁਸੀਂ ਸਾਰੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੋ।’

Related posts

ਆਪਣੇ ਸੁਪਨੇ ਪੂਰੇ ਕਰਨ ਲਈ ਘਰੋਂ ਦੌੜ ਗਈ ਸੀਸ਼ਹਿਨਾਜ਼ ਗਿੱਲ, ਮਾਪਿਆਂ ਬਾਰੇ ਵੀ ਕੀਤਾ ਨਵਾਂ ਖ਼ੁਲਾਸਾ

On Punjab

ਕੈਬਨਿਟ ਮੰਤਰੀ ਬੈਂਸ ਨੇ ਐਸਡੀਐਮ ਦਫ਼ਤਰ ‘ਚ ਮਾਰਿਆ ਛਾਪਾ ,ਗੈਰ ਹਾਜ਼ਰ ਮੁਲਾਜ਼ਮ ਕੀਤੇ ਮੁਅੱਤਲ

On Punjab

ਜਿਲ੍ਹਾ ਫਿਰੋਜ਼ਪੁਰ ਦੇ ਸਮੂਹ ਐਸ ਐਲ ਏ ਦੀ ਕਰਵਾਈ ਗਈ 2 ਰੋਜਾ ਟਰੇਨਿੰਗ

Pritpal Kaur