47.46 F
New York, US
April 11, 2025
PreetNama
ਸਮਾਜ/Social

ਉਬਲਦੀਆਂ ਦੇਗਾਂ

ਉਬਲਦੀਆਂ ਦੇਗਾਂ ਦੀ ਪ੍ਰਵਾਹ ਨਾ ਕਰਨਾ
ਕੂਲੇ ਅੰਗਾਂ ਨੂੰ ਸਾੜਨਾ
ਖੋਪਰੀਆਂ ਲਹਾਉਣਾ
ਕੋਈ ਅਫ਼ਵਾਹ ਨਹੀਂ
ਸਗੋਂ ਸੱਚ ਨੂੰ ਸਾਹਮਣੇ ਲਿਆਉਣਾ ਹੈ
ਝੂਠ ਨੂੰ ਨੰਗਿਆਂ ਕਰਨਾ ਹੈ।

ਮਾਂ ਦੀ ਝੋਲੀਓਂ ਚੁੱਕ
ਅਸਮਾਨ ਵੱਲ ਉਲਾਰਿਆ ਗਿਆ ਬੱਚਾ
ਨੇਜ਼ਿਆਂ ਵਿੱਚ ਪਰੋਇਆ ਗਿਆ
ਧਰਤੀ ‘ਤੇ ਆਏ ਤਾਂ ਸਿਰਫ…
ਮਾਸ ਦੇ ਲੋਥੜੇ
ਰੱਤ ਦੀਆਂ ਧਾਰਾਂ
ਇਹ ਕੋਈ ਖੇਲ੍ਹ ਨਹੀਂ
ਸਗੋਂ ਕਰੂਰ ਯਥਾਰਥ ਨਾਲ
ਦਸਤ-ਪੰਜਾ ਲੈਣਾ ਹੈ।

ਵਿਲਕਦੀ ਭੁੱਖ ਨੂੰ ਖ਼ਰਮਸਤੀਆਂ ਕਰਨਾ
ਗਰਮ ਸੀਖਾਂ ਨਾਲ
ਅੱਖਾਂ ਅੰਨ੍ਹੀਆਂ ਕਰਵਾਉਣਾ
ਬੰਦ-ਬੰਦ ਕਟਵਾ ਲੈਣਾ
ਆਰਿਆਂ ਨਾਲ ਚੀਰੇ ਜਾਣਾ
ਕੋਈ ਚਾਅ ਨਹੀਂ
ਸਗੋਂ ਜ਼ਿੰਦਗੀ ਦਾ ਸਵਾਲ ਹੈ।

ਮੋਏ-ਮੁੱਕਰੇ ਸੱਜਣਾਂ ਨੂੰ
ਰੋਣ ਵਾਲਿਓ…
ਮੋਹ ਦੀ ਜਾਂਚ ਸਿੱਖਣੀ ਹੈ
ਤਾਂ …ਖ਼ੂਨ ਨਾਲ ਲਿਖੇ
ਇਸ ਇਤਿਹਾਸ ਤੋਂ ਸਿੱਖੋ।
( ਸੰਧੂ ਗਗਨ )
+917589431402

Related posts

Gurdwara Tierra Buena Election : ‘ਸਾਧ ਸੰਗਤ ਸਲੇਟ’ ਨੇ ਜਿੱਤੀ ਗੁਰਦੁਆਰਾ ਟਾਇਰਾ ਬਿਊਨਾ ਦੀ ਚੋਣ

On Punjab

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ

Pritpal Kaur

ਰਾਫੇਲ ਦੀ ਗਰਜ਼ ਨਾਲ ਡੋਲਦੇ ਦੁਸ਼ਮਣਾਂ ਦੇ ਹੌਸਲੇ, ਫਰਾਂਸ ਤੋਂ 5 ਜਹਾਜ਼ਾਂ ਭਰੀ ਭਾਰਤ ਵੱਲ ਉਡਾਣ

On Punjab