pcb sources say umar: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਨੇ ਕਿਹਾ ਕਿ ਜਦੋਂ ਕ੍ਰਿਕਟ ਬੋਰਡ ਦਾ ਅਨੁਸ਼ਾਸਨੀ ਪੈਨਲ ਉਮਰ ਅਕਮਲ ਬਾਰੇ ਜਲਦੀ ਆਪਣਾ ਵਿਸਥਾਰਤ ਫੈਸਲਾ ਦੇਵੇਗਾ ਤਾਂ ਉਸ ਦੀ ਪਾਬੰਦੀ ਦੇ ਕੁੱਝ ਹਿੱਸੇ ਨੂੰ ਮੁਅੱਤਲ ਕਰ ਦਿੱਤਾ ਜਾ ਸਕਦਾ ਹੈ।ਉਮਰ ‘ਤੇ ਫਿਕਸਿੰਗ ਲਈ ਕੀਤੇ ਗਏ ਸੰਪਰਕ ਦੀ ਜਾਣਕਾਰੀ ਮੁਹੱਈਆ ਨਾ ਕਰਾਉਣ ਲਈ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਫੈਸਲਾ ਜਸਟਿਸ (ਸੇਵਾਮੁਕਤ) ਮੀਰਾਂ ਚੋਹਾਨ ਨੇ ਸੋਮਵਾਰ ਨੂੰ ਲਾਹੌਰ ਵਿੱਚ ਪੈਨਲ ਦੀ ਇੱਕ ਘੰਟਾ ਚੱਲੀ ਸੁਣਵਾਈ ਤੋਂ ਬਾਅਦ ਦਿੱਤਾ ਹੈ। ਉਮਰ ਆਪ ਸੁਣਵਾਈ ਲਈ ਪੰਹੁਚਿਆ ਸੀ।
ਮਿਲੀ ਜਾਣਕਰੀ ਦੇ ਅਨੁਸਾਰ, “ਤਿੰਨ ਸਾਲ ਦੀ ਪਾਬੰਦੀ ਦੇ ਸੰਬੰਧ ਵਿੱਚ ਅਧਿਕਾਰੀ ਸਿੱਧੇ ਨਤੀਜੇ ‘ਤੇ ਪਹੁੰਚ ਗਏ ਹਨ, ਪਰ ਵਿਸਥਾਰਤ ਫੈਸਲਾ ਅਜੇ ਤੱਕ ਨਹੀਂ ਆਇਆ ਹੈ।” ਉਮਰ ਨੂੰ ਤਿੰਨ ਸਾਲਾਂ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਸ ਵਿੱਚ ਦੋ ਸਾਲਾਂ ਦੀ ਮੁਅੱਤਲ ਪਾਬੰਦੀ ਜਾਂ ਕੁੱਝ ਅਜਿਹਾ ਸ਼ਾਮਿਲ ਹੋ ਸਕਦਾ ਹੈ। ਕੁੱਝ ਦਿਨ ਪਹਿਲਾਂ, ਪੀਸੀਬੀ ਨੇ ਉਮਰ ਨੂੰ ਤਿੰਨ ਸਾਲ ਲਈ ਹਰੇਕ ਫਾਰਮੈਟ ਦੇ ਕ੍ਰਿਕਟ ਵਿੱਚ ਭਾਗ ਲੈਣ ਤੇ ਪਾਬੰਦੀ ਲਗਾਈ ਸੀ। ਉਥੇ ਦੋਵਾਂ ਪਾਸਿਆਂ ਤੋਂ ਲੋਕ ਬੋਲ ਰਹੇ ਸਨ, ਵਿਰੋਧ ਕਰ ਰਹੇ ਸਨ ਅਤੇ ਇਸ ਫੈਸਲੇ ਦਾ ਸਮਰਥਨ ਕਰਦੇ ਸਨ। ਉਮਰ ‘ਤੇ ਇਲਜ਼ਾਮ ਸੀ ਕਿ ਜਦੋਂ ਇੱਕ ਸੱਟੇਬਾਜ਼ ਉਸ ਕੋਲ ਪਾਕਿਸਤਾਨ ਸੁਪਰ ਲੀਗ ਵਿੱਚ ਪਹੁੰਚਿਆ ਤਾਂ ਉਸਨੇ ਇਹ ਜਾਣਕਾਰੀ ਪੀਸੀਬੀ ਨੂੰ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਕਾਫ਼ੀ ਸੰਭਵ ਹੈ ਕਿਉਂਕਿ ਉਨ੍ਹਾਂ ਨਿਯਮਾਂ ਦੇ ਮੱਦੇਨਜ਼ਰ ਜਿਨ੍ਹਾਂ ਦੇ ਤਹਿਤ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਉਮਰ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ, ਜੱਜ ਜ਼ਿਆਦਾਤਰ ਤਿੰਨ ਸਾਲਾਂ ਦੀ ਪਾਬੰਦੀ ਨੂੰ ਮੁਅੱਤਲ ਕਰ ਸਕਦੇ ਹਨ।