32.49 F
New York, US
February 3, 2025
PreetNama
ਰਾਜਨੀਤੀ/Politics

ਉਮਰ-ਫਾਰੂਕ ਤੋਂ ਬਾਅਦ ਮਹਿਬੂਬਾ ਮੁਫਤੀ ਨੂੰ ਵੀ ਅੱਜ ਕੀਤਾ ਜਾ ਸਕਦਾ ਹੈ ਬਰੀ

mehbooba mufti release: ਰਾਜਨੀਤਿਕ ਕੈਦੀਆਂ ਦੀ ਰਿਹਾਈ ਜੰਮੂ-ਕਸ਼ਮੀਰ ਵਿੱਚ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਨੇਤਾ ਮਹਿਬੂਬਾ ਮੁਫਤੀ ਨੂੰ ਵੀ ਅੱਜ ਰਿਹਾ ਕੀਤਾ ਜਾ ਸਕਦਾ ਹੈ। ਕੱਲ ਯਾਨੀ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਬਰੀ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਦੀ ਨਜ਼ਰਬੰਦੀ ਵੀ ਖ਼ਤਮ ਕੀਤੀ ਗਈ ਸੀ।

ਕਰੀਬ ਅੱਠ ਮਹੀਨਿਆਂ ਤੋਂ ਪਬਲਿਕ ਸੇਫਟੀ ਐਕਟ (ਪੀਐਸਏ) ਅਧੀਨ ਨਜ਼ਰਬੰਦ ਰਹੀ ਮਹਿਬੂਬਾ ਮੁਫਤੀ ਦੀ ਰਿਹਾਈ ਦਾ ਆਦੇਸ਼ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਜਾ ਸਕਦਾ ਹੈ। ਮੁਫਤੀ ਨੂੰ 5 ਅਗਸਤ, 2019 ਨੂੰ ਰਾਜ ਦੇ ਦੋ ਹੋਰ ਸਾਬਕਾ ਮੁੱਖ ਮੰਤਰੀਆਂ, ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਣੇ ਸੈਂਕੜੇ ਨੇਤਾਵਾਂ ਨੂੰ ਰਾਜ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ ਸੀ। ਫਾਰੂਕ ਨੂੰ ਪਿੱਛਲੇ ਮਹੀਨੇ ਰਿਹਾ ਕੀਤਾ ਗਿਆ ਸੀ ਜਦਕਿ ਉਮਰ ਨੂੰ ਮੰਗਲਵਾਰ ਨੂੰ ਰਿਹਾ ਕੀਤਾ ਗਿਆ ਸੀ।
ਉਮਰ ਅਬਦੁੱਲਾ ਦੀ ਭੈਣ ਸਾਰਾ ਪਾਇਲਟ ਦੁਆਰਾ ਦਾਖਲ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਉਮਰ ਅਬਦੁੱਲਾ ਨੂੰ ਜਲਦੀ ਰਿਹਾ ਕਰਨ ਦਾ ਇਰਾਦਾ ਰੱਖਦੀ ਹੈ ਜਾਂ ਨਹੀਂ। ਸੁਪਰੀਮ ਕੋਰਟ ਨੇ ਇਹ ਸਵਾਲ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਪੁੱਛਿਆ। ਜਿਸ ਤੋਂ ਬਾਅਦ ਰਾਜ ਪ੍ਰਸ਼ਾਸਨ ਨੇ ਉਮਰ ਅਬਦੁੱਲਾ ਦੀ ਨਜ਼ਰਬੰਦੀ ਖ਼ਤਮ ਕਰ ਦਿੱਤੀ।

Related posts

Coal Shortage: ਅਮਿਤ ਸ਼ਾਹ ਦੀ ਕੋਲਾ ਮੰਤਰੀ ਨਾਲ ਬੈਠਕ, ਦਿੱਲੀ, ਯੂਪੀ ਤੇ ਬਿਹਾਰ ਸਣੇ ਕਈ ਸੂਬਿਆਂ ਨੇ ਕੀਤੀ ਕਮੀ ਦੀ ਸ਼ਿਕਾਇਤ

On Punjab

Drugs Case : ਮਜੀਠੀਆ ਨੂੰ ਰਾਹਤ, ਪੁਲਿਸ ਤਿੰਨ ਦਿਨ ਤਕ ਨਹੀਂ ਕਰ ਸਕਦੀ ਗ੍ਰਿਫਤਾਰ, ਹਾਈ ਕੋਰਟ ਵੱਲੋਂ ਹੁਕਮ ਜਾਰੀ

On Punjab

ਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼

On Punjab