ਅਦਾਕਾਰਾ ਉਰਵਸ਼ੀ ਰੌਤੇਲਾ ਦਾ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਫਿਲਮਮੇਕਰ ਬੋਨੀ ਕਪੂਰ ਦੇ ਨਾਲ ਨਜ਼ਰ ਆਈ ਸੀ। ਇੱਕ ਫੰਕਸ਼ਨ ਵਿੱਚ ਪਹੁੰਚੀ ਉਰਵਸ਼ੀ ਨੇ ਬੋਨੀ ਕਪੂਰ ਦੇ ਨਾਲ ਪੋਜ ਦਿੱਤਾ ਸੀ।ਇਸ ਦੌਰਾਨ ਬੋਨੀ ਕਪੂਰ ਨੇ ਉਰਵਸ਼ੀ ਦੇ ਬਟ ਤੇ ਮਾਰਿਆ ਸੀ।ਬੋਨੀ ਕਪੂਰ ਦੇ ਇਸ ਤਰ੍ਹਾਂ ਛੂਹਣ ਤੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ।ਉਰਵਸ਼ੀ ਨੇ ਖਬਰਾਂ ਤੇ ਨਿਰਾਸ਼ਾ ਵਿਅਕਤ ਕੀਤੀ ਸੀ। ਹੁਣ ਉਨ੍ਹਾਂ ਨੇ ਪੂਰੇ ਮਾਮਲੇ ਵਿੱਚ ਚੁੱਪੀ ਤੋੜੀ ਹੈ।ਵੀਡੀਓ ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਆਇਆ ਸੀ। ਮੀਡੀਆ ਨਾਲ ਗੱਲ ਬਾਤ ਦੌਰਾਨ ਉਰਵਸ਼ੀ ਨੇ ਕਿਹਾ ਕਿ ਪੂਰੇ ਮਾਮਲੇ ਦਾ ਬਤੰਗੜ ਬਣਾ ਦਿੱਤਾ ਗਿਆ। ਰਾਤੋਂ ਰਾਤ ਇਹ ਵੀਡੀਓ ਵਾਇਰਲ ਹੋ ਗਿਆ ਸੀ ਪਰ ਅਜਿਹਾ ਕੁੱਝ ਵੀ ਨਹੀਂ ਸੀ। ਮੈਂ ਸੁਪਰਸਟਾਰ ਅਜਿਤ ਦੇ ਨਾਲ ਇੱਕ ਫਿਲਮ ਵਿੱਚ ਕੰਮ ਕਰਨ ਵਾਲੀ ਸੀ।ਉਹ ਇੱਕ ਤਮਿਲ ਫਿਲਮ ਸੀ ਪਰ ਮੈਂ ਡੇਟਸ ਦੇ ਕਾਰਨ ਤੋਂ ਫਿਲਮ ਨਹੀਂ ਕਰ ਪਾਈ। ਉਰਵਸ਼ੀ ਨੇ ਅੱਗੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦੀ ਸੀ, ਮੈਂ ਉਨ੍ਹਾਂ ਦੇ ਨਾਲ ਕੰਮ ਨਹੀਂ ਕਰ ਪਾਈ ਇਸਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਉਨ੍ਹਾਂ ਦੇ ਨਾਲ ਰਿਸ਼ਤਾ ਨਹੀਂ ਹੈ, ਇਹ ਇੱਕ ਸ਼ਾਨਦਾਰ ਜੈਸਚਰ ਸੀ, ਮੈਂ ਪਾਰਟੀ ਵਿੱਚ ਐਂਟਰੀ ਕੀਤੀ ਸੀ , ਬੋਨੀ ਕਪੂਰ ਉੱਥੇ ਪਹਿਲਾਂ ਤੋਂ ਹੀ ਸਨ। ਜਿਹੜੇ ਲੋਕਾਂ ਦਾ ਵਿਆਹ ਹੋਣ ਵਾਲਾ ਸੀ ਉਹ ਵੀ ਉੱਥੇ ਮੌਜੂਦ ਸਨ।ਅਸੀਂ ਤਸਵੀਰਾਂ ਕਲਿੱਕ ਕਰਵਾ ਰਹੇ ਸਨ। ਦੱਸ ਦੇਈਏ ਕਿ ਉਰਵਸ਼ੀ ਬਾਲੀੁਡ ਨਿਰਮਾਤਾ ਜਯੰਤੀਲਾਲ ਗਾੜਾ ਦੇ ਬੇਟੇ ਦੇ ਰਿਸੈਪਸ਼ਨ ਵਿੱਚ ਪਹੁੰਚੀ ਸੀ।ਉਰਵਸ਼ੀ ਨੇ ਕਿਹਾ ਕਿ ਮੈਨੂੰ ਫੋਟੋਗ੍ਰਾਫੀ ਦੇ ਐਂਗਲ ਦੇ ਬਾਰੇ ਵਿੱਚ ਨਹੀਨ ਪਤਾ ਹੈ ਕਿ ਜਿਸ ਤਰ੍ਹਾਂ ਤੋਂ ਫੋਟੋ ਲਈ ਗਈ ਹੈ। ਇਹ ਅਜੀਬ ਸੀ ਇਸਲਈ ਇਹ ਵੱਡੀ ਗੱਲ ਬਣ ਗਈ ਸੀ। ਮੇਰਾ ਫੋਨ 7 ਦਿਨਾਂ ਤੱਕ ਨਾਨਸਪਾਟ ਵੱਜਦਾ ਰਿਹਾ।ਇਸ ਬਾਰੇ ਵਿੱਚ ਬੋਨੀ ਜੀ ਨਾਲ ਗੱਲ ਹੋਈ ਸੀ।ਮੈਨੂੰ ਪਤਾ ਹੈ ਕਿ ਇਹ ਉਨ੍ਹਾਂ ਦੇ ਲਈ ਵੀ ਅਜੀਬ ਸੀ’।ਉਸ ਸਮੇਂ ਉਰਵਸ਼ੀ ਦੇ ਵੀਡੀਓ ਤੇ ਇੱਕ ਅਖਬਾਰ ਨੇ ਡੋਨਟ ਟੱਚ ਲਿਖ ਕੇ ਪਬਲਿਸ਼ ਕੀਤਾ ਸੀ। ਜਿਸ ਤੋਂ ਬਾਅਦ ਉਰਵਸ਼ੀ ਨੇ ਟਵਿੱਟਰ ਤੇ ਲਿਖਿਆ ‘ਇੱਕ ਮਸ਼ਹੂਰ ਅਖਬਾਰ ਨੇ ਇਹ ਨਿਊਜ ਛਾਪੀ ਹੈ, ਤੁਸੀਂ ਲੋਕ ਹੁਣ ਮਹਿਲਾ ਸਕਸ਼ਤੀਕਰਨ ਅਤੇ ਆਜਾਦੀ ਦੀ ਗੱਲ ਨਾ ਕਰਨਾ, ਤੁਸੀਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਹਿਲਾਵਾਂ ਦੀ ਇੱਜ਼ਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ।