22.12 F
New York, US
February 22, 2025
PreetNama
ਖਬਰਾਂ/News

ਉਰਵਸ਼ੀ ਢੋਲਕੀਆ ਦੀ ਸੜਕ ਹਾਦਸੇ ‘ਚ ਵਾਲ-ਵਾਲ ਬਚੀ ਜਾਨ, ਸਕੂਲ ਬੱਸ ਨੇ ਕਾਰ ਨੂੰ ਪਿੱਛੋ ਮਾਰੀ ਟੱਕਰ

ਜੇ ਛੋਟੇ ਪਰਦੇ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਉਰਵਸ਼ੀ ਢੋਲਕੀਆ ਦਾ ਨਾਂ ਜ਼ਰੂਰ ਇਸ ‘ਚ ਸ਼ਾਮਲ ਹੋਵੇਗਾ। ਇਸ ਦੌਰਾਨ ਉਰਵਸ਼ੀ ਢੋਲਕੀਆ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ‘ਚ ਉਰਵਸ਼ੀ ਢੋਲਕੀਆ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ‘ਚ ਉਰਵਸ਼ੀ ਢੋਲਕੀਆ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਦੱਸਣਯੋਗ ਹੈ ਕਿ ਉਰਵਸ਼ੀ ਢੋਲਕੀਆ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 6 ਦੀ ਜੇਤੂ ਰਹਿ ਚੁੱਕੀ ਹੈ।

ਉਰਵਸ਼ੀ ਢੋਲਕੀਆ ਹੋਈ ਸੜਕ ਹਾਦਸੇ ਦਾ ਸ਼ਿਕਾਰ 

ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਰਵਸ਼ੀ ਢੋਲਕੀਆ ਦਾ ਇਹ ਹਾਦਸਾ ਸ਼ਨੀਵਾਰ ਨੂੰ ਹੋਇਆ। ਦਰਅਸਲ ਉਰਵਸ਼ੀ ਢੋਲਕੀਆ ਸ਼ੋਅ ਦੀ ਸ਼ੂਟਿੰਗ ਲਈ ਆਪਣੀ ਕਾਰ ‘ਚ ਬੈਠ ਕੇ ਮੁੰਬਈ ਦੇ ਮੀਰਾ ਰੋਡ ਫਿਲਮ ਸਟੂਡੀਓ ਵੱਲ ਜਾ ਰਹੀ ਹੈ। ਉਦੋਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੇ ਕਾਸ਼ੀਮੀਰਾ ਇਲਾਕੇ ‘ਚ ਉਰਵਸ਼ੀ ਢੋਲਕੀਆ ਦੀ ਕਾਰ ਨੂੰ ਪਿੱਛੇ ਤੋਂ ਆ ਕੇ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਹਾਦਸੇ ‘ਚ ਉਰਵਸ਼ੀ ਢੋਲਕੀਆ ਅਤੇ ਉਨ੍ਹਾਂ ਦੇ ਸਟਾਫ ਮੈਂਬਰ ਵਾਲ-ਵਾਲ ਬਚ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਰਵਸ਼ੀ ਨੇ ਸਕੂਲੀ ਬੱਸ ਹੋਣ ਕਰਕੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ ਸੜਕ ਹਾਦਸੇ ‘ਚ ਉਰਵਸ਼ੀ ਢੋਲਕੀਆ ਦੇ ਕਿਸੇ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਉਰਵਸ਼ੀ ਢੋਲਕੀਆ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਰਵਸ਼ੀ ਢੋਲਕੀਆ ਦੇ ਹਾਦਸੇ ਦੀ ਖਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ।

ਇਨ੍ਹਾਂ ਸੀਰੀਅਲਾਂ ‘ਚ ਉਰਵਸ਼ੀ ਢੋਲਕੀਆ ਗਈ ਸੀ ਛਾ

ਸੁਪਰਸਟਾਰ ਸਲਮਾਨ ਖਾਨ ਦੇ ਮਸ਼ਹੂਰ ਸ਼ੋਅ ਬਿੱਗ ਬੌਸ ਸੀਜ਼ਨ 6 ਦੀ ਜੇਤੂ ਰਹੀ ਉਰਵਸ਼ੀ ਢੋਲਕੀਆ ਨੇ ਹੋਰ ਟੀਵੀ ਸੀਰੀਅਲਾਂ ਵਿੱਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਇਸ ਦੌਰਾਨ ਉਰਵਸ਼ੀ ਨੇ ‘ਕਸੌਟੀ ਜ਼ਿੰਦਗੀ ਕੀ, ਨਾਗਿਨ 6 ਅਤੇ ਚੰਦਰਕਾਂਤਾ’ ਵਰਗੇ ਕਈ ਸੀਰੀਅਲ ਸ਼ਾਮਲ ਕੀਤੇ ਹਨ। ਹਾਲਾਂਕਿ, ਉਰਵਸ਼ੀ ਢੋਲਕੀਆ ਨੂੰ ਕਸੌਟੀ ਜ਼ਿੰਦਗੀ ਵਿੱਚ ਕੋਮੋਲਿਕਾ ਦੀ ਭੂਮਿਕਾ ਤੋਂ ਸਭ ਤੋਂ ਵੱਧ ਲਾਈਮਲਾਈਟ ਮਿਲੀ।

Related posts

ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ

On Punjab

Corona Update: ਦੇਸ਼ ’ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਐਕਟਿਵ ਮਾਮਲਿਆਂ ਦੀ ਗਿਣਤੀ 5 ਹਜ਼ਾਰ ਤੋਂ ਪਾਰ

On Punjab

PM Modi Security Breach : ਕਰਨਾਟਕ ‘ਚ PM ਮੋਦੀ ਦੀ ਸੁਰੱਖਿਆ ‘ਚ ਚੂਕ , ਰੋਡ ਸ਼ੋਅ ਦੌਰਾਨ ਕਾਰ ਦੇ ਨੇੜੇ ਪਹੁੰਚਿਆ ਨੌਜਵਾਨ

On Punjab