ਮੁੰਬਈ: ਫਿਲਮ ਐਕਟਰਸ ਉਰਵਸ਼ੀ ਰੌਤੇਲਾ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਹੁਣ ਸੁਰਖੀਆਂ ‘ਚ ਆਉਣ ਦਾ ਕਾਰਨ ਉਸ ਦੀ ਕੋਈ ਫਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡ੍ਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਅਮਾਤੋ ਦੀ ਫੈਸ਼ਨ ਫਿਲਮ ‘ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ। ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡ੍ਰੈੱਸ ਪਾਈ ਜਿਸ ਦੀ ਕੀਮਤ ਭਾਰਤੀ ਰੁਪਏ ‘ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।
ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ ਜੋ ਲੇਜਰ ਕੱਟ ਲੈਦਰ ਸੀ। ਇਸ ‘ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿੱਚ ਓਰੀਜਨਲ ਸਵਰੋਸਕੀ ਲੱਗੇ ਸੀ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡ੍ਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡ੍ਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।