ਡਲਾਸ: ਅਮਰੀਕਾ ਦੇ ਟੈਕਸਾਸ ‘ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ ‘ਤੇ ਟੇਕਆਫ ਕੀਤਾ ਸੀ, ਪਰ ਆਊਟ ਆਫ਼ ਕੰਟਰੋਲ ਹੋ ਕੇ ਜਹਾਜ਼ ਹੈਂਗਰ ‘ਚ ਜਾ ਵੱਜਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।
ਐਡੀਸਨ ਸ਼ਹਿਰ ਦੀ ਬੁਲਾਰਾ ਮੈਰੀ ਰੋਸੇਨਲੇਥ ਮੁਤਾਬਕ, ਇਹ 2 ਇੰਜਨ ਵਾਲਾ ਛੋਟਾ ਬੀਚਕ੍ਰਾਫਟ ਬੀਈ-350 ਕਿੰਗ ਏਅਰ ਜਹਾਜ਼ ਸੀ ਜੋ ਡਲਾਸ ਤੋਂ 32 ਕਿਮੀ ਦੂਰ ਐਡੀਸਨ ਏਅਰਪੋਰਟ ‘ਤੇ ਸਵੇਰੇ ਕਰੀਬ 9 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਐਫਏੇਏ ਨੇ ਕਿਹਾ ਕਿ ਟੇਕਆਫ ਦੌਰਾਨ ਹੀ ਪਲੇਨ ਹੈਂਗਰ ਨਾਲ ਟਕਰਾ ਗਿਆ। ਇਸ ਤੋਂ ਤੁਰੰਤ ਬਾਅਦ ਇਸ ਨੇ ਅੱਗ ਫੜ੍ਹ ਲਈ ਤੇ ਹਾਲਾਤ ਕਾਬੂ ਕਰਨ ‘ਚ ਕਾਫੀ ਸਮਾਂ ਲੱਗ ਗਿਆ। ਇਸ ਕਰਕੇ 10 ਲੋਕਾਂ ਦੀ ਜਾਨ ਚਲੇ ਗਈ।