70.83 F
New York, US
April 24, 2025
PreetNama
ਖਾਸ-ਖਬਰਾਂ/Important News

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਬਾਰੇ ਮੁੜ ਚਰਚਾ, ਕੋਮਾ ‘ਚ ਜਾਂ ਹੋਈ ਮੌਤ! ਕੀ ਹੈ ਸੱਚ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਬਾਰੇ ਕਿਆਸਅਰਾਈਆਂ ਜਾਰੀ ਹਨ। ਪੂਰੀ ਦੁਨੀਆ ਦੇ ਲੋਕ ਕਿਮ ਜੋਂਗ ਦੀ ਸਿਹਤ ਬਾਰੇ ਜਾਣਨਾ ਚਾਹੁੰਦੇ ਹਨ। ਇਸ ਦੌਰਾਨ ਇੱਕ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਤਾਨਾਸ਼ਾਹ ਦੀ ਮੌਤ ਹੋ ਗਈ ਹੈ। ਉਧਰ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਮ ਜੋਂਗ-ਉਨ ਕੋਮਾ ਵਿੱਚ ਹੈ। ਉੱਤਰ ਕੋਰੀਆ ਵਿੱਚ ਇਸ ਮਾਮਲੇ ਨੂੰ ਲੈ ਕੇ ਇੰਨੀ ਗੁਪਤਤਾ ਹੈ ਕਿ ਉੱਥੇ ਰਹਿੰਦੇ ਲੋਕ ਵੀ ਸੱਚਾਈ ਨੂੰ ਨਹੀਂ ਜਾਣਦੇ।

ਕਿਮ ਜੋਂਗ ਉਨ ਦਾ ਕੋਮਾ ਵਿੱਚ ਹੋਣ ਦਾ ਦਾਅਵਾ:

ਬ੍ਰਿਟਿਸ਼ ਅਖਬਾਰ ਐਕਸਪ੍ਰੈਸ ਨੇ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਦੇ ਜੁੰਗ ਦੇ ਕਰੀਬੀ ਦੇ ਹਵਾਲੇ ਨਾਲ ਕਿਹਾ ਕਿ ਕਿਮ ਜੋਂਗ ਅਜੇ ਵੀ ਜਿੰਦਾ ਹੈ, ਪਰ ਕੋਮਾ ਵਿੱਚ ਹੈ। ਚਾਂਗ ਸੌਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਹੈ ਕਿ ਉੱਤਰਾਧਿਕਾਰੀ ਦੀ ਯੋਜਨਾ ਹਾਲੇ ਤਿਆਰ ਨਹੀਂ ਹੈ ਤੇ ਕਿਮ ਦੀ ਸੱਤਾ ਵਿੱਚ ਨਾ ਆਉਣ ਦੇ ਮੱਦੇਨਜ਼ਰ ਉਸ ਦੀ ਭੈਣ ਕਿਮ ਯੋ-ਜੋਂਗ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ।

ਦੱਸ ਦਈਏ ਕਿ ਕਿਮ ਦੀ ਹਾਲਤ ਬਾਰੇ ਦਾਅਵਿਆਂ ਨੇ ਇਹ ਖਦਸ਼ਾ ਵੀ ਜਤਾਇਆ ਹੈ ਕਿ ਦੇਸ਼ ਦੇ ਸ਼ਾਸਕ ਦੀ ਮੌਤ ਹੋਣ ਦੀ ਸਥਿਤੀ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਤੇ ਉੱਤਰ ਕੋਰੀਆ ਬਰਬਾਦ ਹੋਣ ਦੇ ਕੰਢੇ ‘ਤੇ ਜਾ ਸਕਦਾ ਹੈ, ਕਿਉਂਕਿ ਉਸ ਦੇ ਦੇਸ਼ ਵਿੱਚ ਕਿਮ ਦੀ ਪਛਾਣ ਉਸ ਦੇ ਸਾਬਕਾ ਸ਼ਾਸਕਾਂ ਨਾਲੋਂ ਉੱਚੀ ਹੈ।

ਦੁਨੀਆ ਦੇ ਤਾਨਾਸ਼ਾਹਾਂ ‘ਤੇ ਕਿਤਾਬ ਲਿਖਣ ਵਾਲੇ ਲੇਖਕ ਕ੍ਰਿਸ ਮਿਕੁਲ ਦਾ ਕਹਿਣਾ ਹੈ ਕਿ ਜੇਕਰ ਕਿਮ ਦਾ ਮੌਤ ਹੁੰਦੀ ਹੈ ਤਾਂ ਇਸ ਨਾਲ ਉੱਤਰ ਕੋਰੀਆ ਤਬਾਹ ਹੋ ਸਕਦਾ ਹੈ, ਕਿਉਂਕਿ ਉੱਥੇ ਵੱਡੀ ਗਿਣਤੀ ‘ਚ ਲੋਕ ਖੁਦਕੁਸ਼ੀਆਂ ਕਰਨਗੇ, ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੋਏਗਾ।

Related posts

ਕਾਂਗਰਸ ਭਾਜਪਾ, ਆਰਐੱਸਐੱਸ ਤੇ ਭਾਰਤ ਰਾਜ ਨਾਲ ਲੜ ਰਹੀ ਹੈ: ਰਾਹੁਲ ਗਾਂਧੀ

On Punjab

Boris Johnson ਦਾ ਗੁਪਤ ਵਿਆਹ, Carrie Symonds ਨੇ ਪਹਿਨੀ 3 ਲੱਖ ਰੁਪਏ ਦੀ ਡਰੈੱਸ, Honeymoon ਅਜੇ ਨਹੀਂ

On Punjab

ਜਗਰਾਉਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

On Punjab