36.63 F
New York, US
February 23, 2025
PreetNama
ਸਮਾਜ/Social

ਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨ

ਚੰਡੀਗੜ੍ਹ: ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ। ਹਾਲਾਂਕਿ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ 3-7 ਡਿਗਰੀ ਸੈਲਸੀਅਸ ਦਾ ਫਰਕ ਨਜ਼ਰ ਆਇਆ। ਪੰਜਾਬ ਤੇ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੀਰਵਾਰ ਨੂੰ ਵੀ ਕੋਈ ਕਮੀ ਨਹੀਂ ਆਈ ਹਾਲਾਂਕਿ ਹਨ੍ਹੇਰੀ ਤੂਫ਼ਾਨ ਨਾਲ ਸ਼ਾਮ ਦੇ ਤਾਪਮਾਨ ਵਿੱਚ ਜ਼ਰਾ ਕਮੀ ਆਈ। ਹਰਿਆਣਾ ਦੇ ਨਾਰਨੌਲ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਰਿਹਾ ਤੇ ਪਾਰਾ 45.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਕੇ ਮਾਨਸੂਨ ਦੀ ਸ਼ੁਰੂਆਤ ਵਿੱਚ ਇੱਕ ਹਫ਼ਤੇ ਦੀ ਦੇਰੀ ਹੋ ਸਕਦੀ ਹੈ। ਹੁਣ ਇਸ ਦੇ 8 ਜੂਨ ਤਕ ਦਸਤਕ ਦੇਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਮਾਨਸੂਨ ਇੱਕ ਜੂਨ ਨੂੰ ਹੀ ਕੇਰਲ ਵਿੱਚ ਪਹੁੰਚ ਜਾਂਦਾ ਹੈ। ਇਸ ਦੇ ਪਹੁੰਚਣ ਨਾਲ ਅਧਿਕਾਰਿਕ ਤੌਰ ‘ਤੇ ਚਾਰ ਮਹੀਨੇ ਦੇ ਬਾਰਸ਼ ਦੇ ਮੌਸਮ ਦਾ ਆਗਾਜ਼ ਹੁੰਦਾ ਹੈ।

ਕੌਮੀ ਰਾਜਧਾਨੀ ਦਿੱਲੀ ਵਿੱਚ ਲੂ ਦਾ ਕਹਿਰ ਜਾਰੀ ਹੈ। ਪੂਰਾ ਸ਼ਹਿਰ ਭਿਅੰਕਰ ਗਰਮੀ ਦੀ ਚਪੇਟ ਵਿੱਚ ਹੈ। ਇਸ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਤੇ ਜੰਮੂ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। ਉੱਧਰ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦੇ ਬਾਵਜੂਦ ਲੂ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।

Related posts

ਇਟਲੀ ’ਚ ਪੰਜਾਬੀ ਤੇ ਹਿੰਦੀ ਸਿਖਾਉਣ ਲਈ ਖੁੱਲ੍ਹਿਆ ਸਕੂਲ, ਮਾਸਟਰ ਦਵਿੰਦਰ ਸਿੰਘ ਮੋਹੀ ਤੇ ਨਗਰ ਕੌਂਸਲ ਦੀ ਸਹਿਯੋਗ ਨਾਲ ਮਿਲੇਗੀ ਮੁਫ਼ਤ ਸਿੱਖਿਆ

On Punjab

UK : ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਕੈਦ, ਬਿਨਾਂ ਕਿਸੇ ਕਾਰਨ ਸਿਰ ‘ਚ ਮੁੱਕਾ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟ

On Punjab

ਮੁਲਾਜ਼ਮਾਂ ਨੂੰ 8 ਦੀ ਥਾਂ 9 ਘੰਟੇ ਕਰਨਾ ਪਵੇਗਾ ਕੰਮ, ਸਰਕਾਰ ਨੇ ਤਿਆਰ ਕੀਤਾ ਨਵਾਂ ਡਰਾਫਟ

On Punjab