39.96 F
New York, US
December 13, 2024
PreetNama
ਖੇਡ-ਜਗਤ/Sports News

ਉੱਤਰ ਰੇਲਵੇ ਨਵੀਂ ਦਿੱਲੀ ਨੇ ਜਿੱਤਿਆ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ, ਮੱਧ ਰੇਲਵੇ ਨੂੰ ਦੂਜਾ ਤੇ ਰੇਲ ਕੋਚ ਫੈਕਟਰੀ ਨੂੰ ਮਿਲਿਆ ਤੀਜਾ ਸਥਾਨ

ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ’ਚ ਕਰਵਾਏ 42ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ’ਚ ਜੇਤੂ ਦਾ ਖਿਤਾਬ ਉੱਤਰ ਰੇਲਵੇ ਨਵੀਂ ਦਿੱਲੀ ਨੇ ਆਪਣੇ ਨਾਂ ਕੀਤਾ ਹੈ। ਅੱਜ ਖੇਡੇ ਗਏ ਫਾਈਨਲ ਮੈਚ ’ਚ ਉਸਨੇ ਪਿਛਲੇ ਜੇਤੂ ਮੱਧ ਰੇਲਵੇ ਮੁੰਬਈ ਦੀ ਟੀਮ ਨੂੰ 2-1 ਨਾਲ ਹਰਾਇਆ। ਮੇਜ਼ਰਾਬ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਉੱਤਰ ਮੱਧ ਰੇਲਵੇ ਪ੍ਰਯਾਗ ਦੀ ਟੀਮ ਨੂੰ 5-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ ਮੈਚ ’ਚ ਬਹੁਤ ਹੀ ਤੇਜ਼ ਤਰਾਰ ਹਾਕੀ ਦੇਖਣ ਨੂੰ ਮਿਲੀ। ਦੂਜੇ ਕੁਆਰਟਰ ਦੇ ਸਮਾਪਤ ਹੋਣ ਤੋਂ 5 ਮਿੰਟ ਪਹਿਲਾਂ ਉੱਤਰ ਰੇਲਵੇ ਦੀ ਕਪਤਾਨ ਪ੍ਰਿਯੰਕਾ ਵਾਨਖੇਡ਼ੇ ਨੇ ਫੀਲਡ ਗੋਲ ਨਾਲ ਪਹਿਲਾ ਗੋਲ ਕੀਤਾ। ਤੀਜੇ ਕੁਆਰਟਰ ’ਚ ਮੱਧ ਰੇਲਵੇ ਦੀ ਕਪਤਾਨ ਮੋਨਿਕਾ ਨੇ ਫੀਲਡ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰੀ ’ਤੇ ਖਡ਼੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਗੋਲ ਕਰਨ ਦੇ ਕਈ ਯਤਨ ਕੀਤੇ ਪਰ ਸਫਲ ਨਾ ਹੋ ਸਕੇ। ਮੈਚ ਖਤਮ ਹੋਣ ਤੋਂ ਸਿਰਫ 3 ਮਿੰਟ ਪਹਿਲਾਂ ਉੱਤਰ ਰੇਲਵੇ ਦੀ ਕਪਤਾਨ ਪ੍ਰਿਅੰਕਾ ਵਾਨਖੇਡ਼ੇ ਨੇ ਇਕ ਹੋਰ ਗੋਲ ਕਰ ਕੇ ਸਕੋਰ ਨੂੰ 2-1 ਕਰ ਦਿੱਤਾ। ਉੱਤਰ ਰੇਲਵੇ ਦੀ ਮਨੀਸ਼ਾ ਨੂੰ ਪਲੇਅਰ ਆਫ ਦੀ ਮੈਚ ਪੁਰਸਕਾਰ ਦਿੱਤਾ ਗਿਆ। ਫਾਈਨਲ ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਗਮ ਹੋਇਆ, ਜਿਸ ’ਚ ਆਰਸੀਐੱਫ ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਨੇ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਆਰਸੀਐੱਫ ਖਿਡਾਰੀ ਅਨੂੰ ਨੂੰ ਚੈਂਪੀਅਨਸ਼ਿਪ ਦਾ ਸਭ ਤੋਂ ਉੱਤਮ ਖਿਡਾਰੀ ਐਲਾਨਿਆ ਗਿਆ। ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਅਗਰਵਾਲ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਰਹੀ ਕਿ ਆਰਸੀਐੱਫ ਦੀ ਧਰਤੀ ’ਤੇ ਰੀਓ ਓਲੰਪਿਕਸ ਤੇ ਟੋਕਿਓ ਓਲੰਪਿਕਸ ਦੇ ਖੇਡ ਸਿਤਾਰਿਆਂ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਚੈਂਪੀਅਨਸ਼ਿਪ ’ਚ ਕਈ ਅਰਜੁਨ ਐਵਾਰਡੀ, ਦਰੋਣਾਚਾਰਿਆ ਐਵਾਰਡੀ ਤੇ ਧਿਆਨ ਚੰਦ ਐਵਾਰਡੀ ਵਰਗੇ ਕੌਮਾਂਤਰੀ ਐਵਾਰਡ ਜੇਤੂ ਖਿਡਾਰੀ ਆਏ ਹੋਏ ਹਨ। ਉਨ੍ਹਾਂ ਦਾ ਇਸ ਚੈਂਪੀਅਨਸ਼ਿਪ ’ਚ ਹਿੱਸਾ ਲੈਣਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਆਲ ਇੰਡੀਆ ਰੇਲਵੇ ਪੁਰਸ਼ ਤੇ ਮਹਿਲਾ ਹਾਕੀ ਚੈਂਪੀਅਨਸ਼ਿਪ ਰੇਲ ਕੋਚ ਫੈਕਟਰੀ ‘ਚ ਕਰਵਾਈ ਜਾ ਰਹੀ ਹੈ, ਇਹ ਸਭ ਆਰਸੀਐੱਫ ਵੱਲੋਂ ਬੇਹਤਰੀਨ ਤੇ ਸਭ ਤੋਂ ਉੱਤਮ ਖੇਡ ਸਹੂਲਤ ਪ੍ਰਦਾਨ ਕਰਨ ਦੇ ਕਾਰਨ ਹੈ। ਆਰਸੀਐੱਫ ਦਾ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਦੇਸ਼ ਦੇ ਬੇਹਤਰੀਨ ਹਾਕੀ ਸਟੇਡੀਅਮਾਂ ‘ਚੋਂ ਇੱਕ ਹੈ। ਇੱਥੇ ਖਿਡਾਰੀਆਂ ਦੇ ਰਹਿਣ ਤੇ ਖਾਣ-ਪਾਣ ਦੇ ਲਈ ਬੇਹਤਰੀਨ ਹੋਸਟਲ ਵਿਵਸਥਾ ਹੈ। ਹੁਣ ਇਸ ਸਟੇਡੀਅਮ ਦਾ ਵਿਸਤਾਰ ਹੋਣ ਜਾ ਰਿਹਾ ਹੈ। ਹੋਸਟਲ ‘ਚ ਰਹਿਣ ਦੇ ਲਈ ਅਟੈਚ ਬਾਥਰੂਮ ਸਮੇਤ ਹੋਰ ਕਮਰੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਿਕਸ ਏ ਸਾਈਡ ਹਾਕੀ ਦੇ ਲਈ ਸਿੰਥੈਟਿਕ ਟਰਫ ਵਿਛਾਈ ਜਾ ਰਹੀ ਹੈ। ਸਟੇਡੀਅਮ ‘ਚ ਫਲਡ ਲਾਈਟਸ ਲੱਗਣ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ।

ਇਸ ਤੋਂ ਪਹਿਲਾਂ ਤੀਜੇ ਤੇ ਚੌਥੇ ਸਥਾਨ ਦੇ ਲਈ ਹੋਏ ਮੈਚ ‘ਚ ਰੇਲ ਕੋਚ ਫੈਕਟਰੀ ਨੇ ਉੱਤਰ ਮੱਦ ਰੇਲਵੇ ਪ੍ਰਯਾਗ ਦੀ ਟੀਮ ਨੂੰ 5-2 ਨਾਲ ਹਰਾਇਆ। ਪਹਿਲੇ ਕੁਆਰਟਰ ਦੇ 12 ਮਿੰਟ ‘ਚ ਆਰ.ਸੀ.ਐਫ ਵੱਲੋਂ ਓਲੰਪਿਅਨ ਲਾਲਰੇ ਸਿਆਮੀ ਨੇ ਫੀਲਡ ਗੋਲ ਰਾਂਹੀ ਪਹਿਲਾ ਗੋਲ ਕੀਤਾ। ਦੂਜੇ ਕੁਆਰਟਰ ‘ਚ ਆਖਰੀ ਮਿੰਟ ‘ਚ ਆਰ.ਸੀ.ਐਫ ਦੀ ਫਾਰਵਰਡ ਖਿਡਾਰੀ ਅਨੂੰ ਨੇ ਬਡ਼ਤ ਨਾਲ 2-0 ਕਰ ਦਿੱਤਾ। ਤੀਜੇ ਕੁਆਰਟਰ ‘ਚ ਆਰ.ਸੀ.ਐਫ ਵੱਲੋਂ ਕਿਰਨਦੀਪ ਕੌਰ ਤੇ ਅਨੂੰ ਨੇ ਇੱਕ-ਇੱਕ ਗੋਲ ਕੀਤਾ ਜਦਕਿ ਪ੍ਰਯਾਗ ਦੀ ਟੀਮ ਵੱਲੋਂ ਓਲੰਪਿਅਨ ਗੁਰਜੀਤ ਕੌਰ ਤੇ ਕਰਿਸ਼ਮਾ ਯਾਦਵ ਨੇ ਇੱਕ-ਇੱਕ ਗੋਲ ਕੀਤਾ ਆਰ.ਸੀ.ਐਫ ਦੀ ਅਨੂੰ ਨੇ 53ਵੇਂ ਮਿੰਟ ‘ਚ ਇੱਕ ਹੋਰ ਫੀਲਡ ਗੋਲ ਕਰਕੇ ਸਕੋਰ ਨੂੰ 5-2 ਕਰ ਦਿੱਤਾ ਜੋ ਕਿ ਨਿਰਣਾਇਕ ਸਿੱਧ ਹੋਇਆ।

ਇਸ ਮੌਕੇ ਆਰ.ਸੀ.ਐਫ ਖੇਡ ਸੰਘ ਦੇ ਸਾਰੇ ਅਹੁਦੇਦਾਰ, ਆਰਸੀਐੱਫ ਮਹਿਲਾ ਕਲਿਆਣ ਸੰਗਠਨ ਦੀ ਮੈਂਬਰ, ਆਰ.ਸੀ.ਐਫ ਦੇ ਅਧਿਕਾਰੀ, ਆਰ.ਸੀ.ਐਫ ਖੇਡ ਸੰਘ ਦੇ ਸਾਰੇ ਮੈਂਬਰ, ਯੂਨੀਅਨ ਦੇ ਸੰਗਠਨਾਂ ਦੇ ਮੈਂਬਰ, ਟੂਰਨਾਮੈਂਟ ਡਾਇਰੈਕਟਰ ਤੇ ਸਾਰੇ ਆਯੋਜਕ, ਸਾਰੇ ਖੇਡਾਂ ਨਾਲ ਜੁਡ਼ੇ ਸਾਬਕਾ ਤੇ ਵਰਤਮਾਨ ਖਿਡਾਰੀਆਂ, ਆਰਸੀਐੱਫ ਪਰਿਵਾਰ ਦੇ ਮੈਂਬਰ ਤੇ ਭਾਰੀ ਗਿਣਤੀ ‘ਚ ਬੱਚੇ ਹਾਜ਼ਰ ਸਨ।

Related posts

ਹਿੱਟਮੈਨ ਰੋਹਿਤ ਫਿਰ ਰਹੇ ਹਿੱਟ, ਰਾਹੁਲ ਵੀ ਪਿੱਛੇ ਨਹੀਂ

On Punjab

ਡਾਕਟਰੀ ਦੀ ਪੜ੍ਹਾਈ ਛੱਡੀ, ਹੁਣ ਪੈਰਿਸ ਓਲੰਪਿਕ ‘ਚ ਜਿੱਤੇਗੀ ਗੋਲਡ; ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗਾ ਸਿਫਤ ਕੌਰ

On Punjab

ਖਰਾਬ ਖੇਡ ਰਹੇ ਕੇਐਲ ਰਾਹੁਲ ਬਾਰੇ BCCI ਦਾ ਵੱਡਾ ਫੈਸਲਾ

On Punjab