57.96 F
New York, US
April 24, 2025
PreetNama
ਫਿਲਮ-ਸੰਸਾਰ/Filmy

ਏਅਰਪੋਰਟ ‘ਤੇ ਛਾਈ ਦੀਪਿਕਾ ਪਾਦੁਕੋਣ, ਤਸਵੀਰ ‘ਚ ਦਿਖਿਆ ਬੋਲਡ ਅੰਦਾਜ਼

ਬਾਲੀਵੁੱਡ ਦੀ ਬੋਲਡ ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਚਰਚਾ ‘ਚ ਬਣੀ ਰਹਿੰਦੀ ਹੈ । ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਖ਼ੂਬਸੂਰਤ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਵਿਚ ਜਗ੍ਹਾ ਬਣਾ ਲਈ ਹੈ । ਦੀਪਿਕਾ ਨੇ ਫਿਲਮ ਇੰਡਸਟਰੀ ਵਿੱਚ 2007 ‘ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਹਜੇ ਤੱਕ ਦੀਪਿਕਾ ਨੇ ਸੁਪਰਹਿੱਟ ਫ਼ਿਲਮ ਕੀਤੀਆਂ ਹਨ । ਇਸ ਦੇ ਨਾਲ ਹੀ ਦੀਪਿਕਾ ਦੀ ਗਿਣਤੀ ਬੀ -ਟਾਊਨ ਦੀ ਟਾਪ 5 ਅਦਾਕਾਰਾ ਵਿੱਚ ਹੁੰਦੀ ਹੈ । ਐਕਟਿੰਗ ਦੇ ਨਾਲ -ਨਾਲ ਇਹ ਅਦਾਕਾਰਾ ਆਪਣੇ ਯੂਨੀਕ ਲੁਕ ਦੇ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ । ਬੀਤੀ ਐਤਵਾਰ ਦੀ ਰਾਤ ਨੂੰ ਦੀਪਿਕਾ ਪਾਦੂਕੋਣ ਮੁੰਬਈ ਦੇ ਏਅਰਪੋਰਟ ‘ਤੇ ਸਪਾਟ ਹੋਈ । ਦੀਪਿਕਾ ਦੀਆਂ ਏਅਰਪੋਰਟ ਦੀਆ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਕਾਫੀ ਧਮਾਲਾਂ ਪਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੀਪਿਕਾ ਨੇ ਗ੍ਰੇ ਕਲਰ ਦਾ ਜੰਪ ਪਾਈਆ ਹੋਇਆ ਸੀ । ਇਸਦੇ ਨਾਲ ਹੀ ਮੈਚਿੰਗ ਬੈਲਟ ਅਤੇ ਕਾਲੇ ਬੂਟ ਉਹਨਾ ਦੇ ਲੁਕ ਨੂੰ ਚਾਰ ਚੰਦ ਲੱਗਾ ਰਹੇ ਸੀ ।ਤਸਵੀਰਾਂ ‘ਚ ਉਹਨਾ ਨੇ ਮਿਨਿਮਲ ਮੈਕਅਪ ਦੇ ਨਾਲ ਪੋਣੀ ਕੀਤੀ ਹੋਈ ਸੀ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡਿਆ ਉੱਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਤਸਵੀਰਾਂ ‘ਚ ਦੀਪਿਕਾ ਦੀ ਕਾਤਿਲ ਸਮਾਈਲ ਨੇ ਫੈਨਜ਼ ਦਾ ਦਿਲ ਜਿੱਤ ਲਿਆ ।ਫਿਲਮ ਇੰਡਸਟਰੀ ‘ਚ ਦੀਪਿਕਾ ਦੀ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾ ਨੇ : ‘ਪਦਾਮਾਵਾਤ’, ‘ਚੇੱਨਈ ਐਕਸਪ੍ਰੈਸ ‘,ਛਪਾਕ ‘, ‘ਬਾਜੀਰਾਓ ਮਸਤਾਨੀ ,’ ‘ਓਮ ਸ਼ਾਂਤੀ ਓਮ ‘, ’83 ‘, ‘ ਹੈਪੀ ਨਿਊ ਈਯਰ,’ ‘ਕਾਕਟੇਲ ,’ ਆਦਿ ਸੁਪਰਹਿੱਟ ਫ਼ਿਲਮਾਂ ਕੀਤੀਆ ਹਨ ।ਇਨ੍ਹਾਂ ਫ਼ਿਲਮਾਂ ‘ਚ ਦੀਪਿਕਾ ਪਾਦੁਕੋਣ ਦੀ ਐਕਟਿੰਗ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ । ਫੈਨਜ਼ ਇਨ੍ਹਾਂ ਦੀ ਐਕਟਿੰਗ ਦੇ ਕਾਫੀ ਦੀਵਾਨੇ ਹਨ ।

Related posts

ਜਾਣੋ ਸੋਸ਼ਲ ਮੀਡੀਆ ’ਤੇ ਕਿਉਂ ਟ੍ਰੈਂਡ ਹੋ ਰਿਹੈ #BoycottShahRukhKhan, ਇਸ ਫੋਟੋ ਨੂੰ ਦੇਖ ਭੜਕੇ ਲੋਕ

On Punjab

ਪੂਨਮ ਪਾਂਡੇ ਦੇ ਪਤੀ ਨੂੰ ਪੁਲਿਸ ਨੇ ਕੁੱਟਮਾਰ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ, ਅਦਾਕਾਰਾ ਹਸਪਤਾਲ ’ਚ ਦਾਖਲ

On Punjab

Raju Srivastava Daughter : ‘ਗਜੋਧਰ ਭਈਆ’ ਦੀ ਬੇਟੀ ਨੂੰ ਮਿਲ ਚੁੱਕਾ ਹੈ ਰਾਸ਼ਟਰੀ ਵੀਰਤਾ ਪੁਰਸਕਾਰ, ਬੰਦੂਕ ਲੈ ਕੇ ਚੋਰਾਂ ਤੋਂ ਬਚਾਈ ਸੀ ਮਾਂ ਦੀ ਜਾਨ

On Punjab