51.94 F
New York, US
November 8, 2024
PreetNama
ਸਮਾਜ/Social

ਏਅਰ ਇੰਡੀਆ ਵੱਲੋਂ ਸਿੱਖ ਪਾਈਲਟ ਨਾਲ ਬਤਮੀਜ਼ੀ, ਪੱਗ ਲਾਹੁਣ ਲਈ ਕੀਤਾ ਮਜਬੂਰ

ਨਵੀਂ ਦਿੱਲੀ: ਸਪੇਨ ਦੇ ਮੈਡ੍ਰਿਡ ਏਅਰਪੋਰਟ ‘ਤੇ ਏਅਰ ਇੰਡੀਆ ਦੇ ਸਿੱਖ ਪਾਈਲਟ ਨੂੰ ਪੱਗ ਲਾਹੁਣ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ‘ਤੇ ਦੁਖ ਜ਼ਾਹਿਰ ਕੀਤਾ ਹੈ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਚਿੱਠੀ ਲਿਖ ਕੇ ਇਸ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੀ ਮੰਗ ਕੀਤੀ ਹੈ।

ਸਿਰਸਾ ਨੇ ਕਿਹਾ ਕਿ ਇਹ ਮਾਮਲਾ ਸਿੱਖ ਭਾਈਚਾਰੇ ਪ੍ਰਤੀ ਨਸਲਵਾਦ ਤੇ ਪੱਖਪਾਤੀ ਭਾਵਨਾ ਨੂੰ ਦਰਸਾਉਂਦਾ ਹੈ। ਸਿਰਸਾ ਨੇ ਚਿੱਠੀ ‘ਚ ਕਿਹਾ, “ਮੈਡ੍ਰਿਡ ਏਅਰਪੋਰਟ ‘ਤੇ ਏਅਰ ਇੰਡੀਆ ਦੇ ਅਧਿਕਾਰੀ ਕੈਪਟਨ ਸਿਮਰਨਜੀਤ ਸਿੰਘ ਗੁਜਰਾਲ ਨਾਲ ਸੋਸ਼ਣ ਬਾਰੇ ਦੱਸਣਾ ਚਾਹੁੰਦਾ ਹਾਂ। ਪੱਗ ਕਰਕੇ ਉਸ ਨੂੰ ਪੱਖਪਾਤ ਦਾ ਸਾਹਮਣਾ ਕਰਨਾ ਪਿਆ। ਏਅਰਪੋਰਟ ਅਧਿਕਾਰੀ ਨੇ ਉਸ ਨੂੰ ਪੱਗ ਲਾਹੁਣ ਤੇ ਉਸ ਦੀ ਜਾਂਚ ਕਰਨ ਲਈ ਕਿਹਾ। ਅਜਿਹਾ ਕਰਨਾ ਅਪਰਾਧ ਹੈ। ਇਹ ਉਸ ਸਮੇਂ ਹੋਇਆ ਜਦੋਂ ਪਾਈਲਟ ਗੁਜਰਾਲ ਨੇ ਮੈਟਲ ਡਿਟੈਕਟਰ ਰਾਹੀਂ ਸੁਰੱਖਿਆ ਜਾਂਚ ਪੂਰੀ ਕਰ ਲਈ ਸੀ।ਸ਼੍ਰੋਅਦ ਦੇ ਨੇਤਾ ਨੇ ਜੈਸ਼ੰਕਰ ਨੂੰ ਦੱਸਿਆ ਕਿ ਮੈਡ੍ਰਿਡ ਏਅਰਪੋਰਟ ‘ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਹਨ। ਪਹਿਲਾਂ ਵੀ ਕਈ ਵਾਰ ਸਿੱਖਾਂ ਦੀ ਪੱਗ ਲੁਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਰਸਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਏਅਰ ਇੰਡੀਆ ਦੇ ਪਾਈਲਟ ਦਾ ਫੋਨ ਆਇਆ ਤੇ ਉਸ ਨੇ ਮੈਡ੍ਰਿਡ ਏਅਰਪੋਰਟ ‘ਤੇ ਅਧਿਕਾਰੀਆਂ ਦੇ ਵਤੀਰੇ ਬਾਰੇ ਜਾਣਕਾਰੀ ਦਿੱਤੀ।

Related posts

ਹਾਊਸਿੰਗ ਪ੍ਰਾਜੈਕਟ ਦੀ ਉਸਾਰੀ ਨਾਲ ਸਬੰਧਤ ਫਾਈਲ ਗੁੰਮ, ਨਵਜੋਤ ਸਿੰਘ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ‘ਚ ਕੀਤਾ ਤਲਬ, ਪੜ੍ਹੋ ਪੂਰਾ ਮਾਮਲਾ

On Punjab

ਪਿਛਲੇ 20 ਸਾਲਾਂ ਤੋਂ ਗੁਫ਼ਾ ‘ਚ ਰਹਿ ਰਿਹੈ ਇਹ ਇਨਸਾਨ, ਕੋਰੋਨਾ ਬਾਰੇ ਜਾਣਦੇ ਹੀ ਚੁੱਕਿਆ ਇਹ ਕਦਮ

On Punjab

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 38 ਲੋਕ ਲਾਪਤਾ

On Punjab