ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਹਾਇਕ ਨਿਰਦੇਸ਼ਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਡਜ਼ ਪ੍ਰਤੀ ਸੁਚੇਤ ਕਰਨ ਲਈ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਦੀ ਪ੍ਰਧਾਨਗੀ ਵਿਚ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਵਿਚ ਏਡਜ਼ ਦਿਵਸ ਸਬੰਧੀ ਭਾਸ਼ਣ ਮੁਕਾਬਲੇ, ਪੋਸਟਰ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਭਾਸ਼ਣ ਮੁਕਾਬਲਿਆਂ ਦੇ ਵਿਚ ਪਹਿਲਾ ਸਥਾਨ ਕਾਂਤਾ (11ਵੀਂ), ਪਹਿਲਾ ਸਥਾਨ ਸਿਮਰਨ (9ਵੀਂ) ਅਤੇ ਦੂਜਾ ਸਥਾਨ ਵੀਰਪਾਲ ਕੌਰ (ਜਮਾਤ 9ਵੀਂ) ਨੇ ਹਾਂਸਲ ਕੀਤਾ।
ਇਸ ਤੋਂ ਇਲਾਵਾ ਪੋਸਟਰ/ਚਾਰਟ ਮੇਕਿੰਗ ਮੁਕਾਬਲਿਆਂ ਦੇ ਵਿਚ ਪਹਿਲਾਂ ਸਥਾਨ ਸੁਖਮਨਜੀਤ ਕੌਰ (12ਵੀਂ-ਏ), ਪਹਿਲਾਂ ਸਥਾਨ ਨਵਦੀਪ ਕੌਰ (9ਵੀਂ-ਬੀ), ਦੂਜਾ ਸਥਾਨ ਪ੍ਰਵੀਨ ਕੌਰ (12ਵੀਂ-ਏ) ਤੇ ਸ਼ਕੁੰਤਲਾ (11ਵੀਂ-ਸੀ), ਦੂਜਾ ਸਥਾਨ ਮਨਦੀਪ ਕੌਰ (8ਵੀਂ-ਬੀ) ਅਤੇ ਤੀਜਾ ਸਥਾਨ ਜਸਪ੍ਰੀਤ ਕੌਰ (10ਵੀਂ-ਸੀ) ਤੇ ਨਵਨੀਤ ਕੌਰ (11ਵੀਂ-ਸੀ) ਅਤੇ ਅੰਜਲੀ (10ਵੀਂ-ਬੀ) ਨੇ ਤੀਜਾ ਸਥਾਨ ਹਾਂਸਲ ਕੀਤਾ। ਇਸ ਮੌਕੇ ‘ਤੇ ਜੱਜਮੈਂਟ ਦੀ ਭੂਮਿਕਾ ਸੁਮਨਦੀਪ ਕੌਰ, ਬਲਜੀਤ ਕੌਰ ਅਤੇ ਜਸਵੀਰ ਸਿੰਘ ਨੇ ਨਿਭਾਈ।
ਇਸ ਮੌਕੇ ‘ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਏਡਜ਼ ਦੇ ਕਾਰਨਾਂ, ਪ੍ਰਭਾਵਾਂ ਅਤੇ ਇਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਲੈਕਚਰਾਰ ਪੰਜਾਬੀ ਕਿਸ਼ੋਰ ਇੰਚਾਰਜ ਮੈਡਮ ਨਿਰਮਲਜੀਤ ਕੌਰ ਨੇ ਦੱਸਿਆ ਕਿ ਏਡਜ਼ ਇਕ ਗੰਭੀਰ ਬਿਮਾਰੀ ਹੈ। ਇਹ ਖੂਨ ਚੜਾਉਣ ਵੇਲੇ ਵਰਤੀ ਜਾਣ ਵਾਲੀ ਸੂਈ, ਬਲੇਡ ਅਤੇ ਲਿੰਗੀ ਸੰਪਰਕ ਆਦਿ ਨਾਲ ਹੋ ਸਕਦੀ ਹੈ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਹੱਥ ਮਿਲਾਉਣ, ਲਾਗੇ ਬੈਠਣ, ਜੂਠਾ ਖਾਣ ਆਦਿ ਨਾਲ ਇਹ ਬਿਮਾਰੀ ਨਹੀਂ ਹੁੰਦੀ।
ਜੇਕਰ ਕੋਈ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨਾਲ ਨਫਰਤ ਕਰਨ ਦੀ ਬਜਾਏ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਉਹ ਵੀ ਸਮਾਜ ਦਾ ਹੀ ਹਿੱਸਾ ਹਨ। ਇਸ ਮੌਕੇ ਹੋਰਨਾਂ ਇਲਾਵਾ ਐਨਐਸਐਸ ਯੂਨਿਟ-2 ਦੀ ਇੰਚਾਰਜ ਸੁਮਨਦੀਪ ਕੌਰ, ਮਿਸਟ੍ਰੇਸ ਬਲਜੀਤ ਕੌਰ, ਲੈਕਚਰਾਰ ਬਾਇਓ ਬਲਜੀਤ ਕੌਰ, ਹਰਮੇਸ਼ ਕੌਰ, ਰੁਪਾਲੀ, ਮਨਜਿੰਦਰ ਕੌਰ, ਸਿਮਰਜੀਤ ਕੌਰ, ਸੋਨੀਆ, ਨੀਰੂ, ਸੁਖਦੀਪ ਕੌਰ, ਪੂਜਾ, ਅਮਨਦੀਪ ਕੌਰ, ਕੇਵਲ ਸਿੰਘ, ਸੰਜੀਵ ਭੰਡਾਰੀ, ਸਵਰਨ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ, ਬਲਜਿੰਦਰ ਸਿੰਘ, ਅਕਵੰਤ ਕੌਰ, ਅਰਸ਼ਜੋਤ ਕੌਰ, ਰਮਨ ਜੋਸ਼ੀ ਅਤੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।