ਨਵੀਂ ਦਿੱਲੀ: ਅੱਜ ਤੋਂ ਚਾਰ ਸਾਲ ਪਹਿਲਾਂ 27 ਜੁਲਾਈ ਨੂੰ ਡਾ. ਏਪੀਜੇ ਅਬਦੁਲ ਕਲਾਮ ਮੇਘਾਲਿਆ ਦੇ ਸ਼ਿਲਾਂਗ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅੱਜ ਉਨ੍ਹਾਂ ਦੀ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਜੀਵਨ ਦੀਆਂ ਖ਼ਾਸ ਗੱਲਾਂ ਬਾਰੇ ਦੱਸਾਂਗੇ।
ਏਪੀਜੇ ਅਬਦੁਲ ਕਲਾਮ ਦੇਸ਼ ਦੇ ਰਾਸ਼ਟਰਪਤੀ, ਮਹਾਨ ਵਿਚਾਰਕ, ਲੇਖਕ ਤੇ ਵਿਗਿਆਨਕ ਵੀ ਰਹੇ। ਹਰ ਖੇਤਰ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੀ ਜ਼ਿੰਦਗੀ ਦਾ ਸਾਰ ਹੈ, ਖ਼ੁਆਬ ਦੇਖੋ, ਖੁਆਬ ਪੂਰੇ ਜ਼ਰੂਰ ਹੁੰਦੇ ਹਨ। ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ। ਉਹ ਕਹਿੰਦੇ ਹਨ, ‘ਖ਼ੁਆਬ ਉਹ ਨਹੀਂ ਹੁੰਦੇ ਜੋ ਅਸੀਂ ਰਾਤ ਸੌਂਦੇ ਹੋਏ ਵੇਖਦੇ ਹਾਂ, ਬਲਕਿ ਖ਼ੁਆਬ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ।’