ਗੌਰਵ ਸੈਣੀ (70 ਕਿਗ੍ਰਾ) ਨੇ ਦੁਬਈ ‘ਚ ਚੱਲ ਰਹੀ ਏਸ਼ਿਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ। ਸੈਣੀ ਨੇ ਕਿਰਗਿਸਤਾਨ ਦੇ ਜਾਕੀਰੋਵ ਮੁਖਾਮਾਦਾਜੀਜ ਨੂੰ 4-1 ਨਾਲ ਹਰਾਇਆ। ਇਹ ਮੁਕਾਬਲਾ ਪਹਿਲੀ ਵਾਰ ਯੁਵਾ ਤੇ ਜੂਨੀਅਰ ਮੁੱਕੇਬਾਜ਼ਾਂ (ਪੁਰਸ਼ ਤੇ ਮਹਿਲਾ ਵਰਗ ਦੋਵਾਂ ‘ਚ) ਲਈ ਇਕੋ ਸਮੇਂ ਕਰਵਾਇਆ ਜਾ ਰਿਹਾ ਹੈ। ਸੈਣੀ ਤੋਂ ਇਲਾਵਾ ਆਸ਼ੀਸ਼ (54 ਕਿਗ੍ਰਾ), ਅੰਸ਼ੁਲ (57 ਕਿਗ੍ਰਾ) ਤੇ ਭਰਤ ਜੂਨ (81 ਕਿਗ੍ਰਾ ਤੋਂ ਵੱਧ) ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ।
ਯੁਵਾ ਵਰਗ ਦੇ ਗੋਲਡ ਮੈਡਲ ਜੇਤੂ ਨੂੰ 6000 ਡਾਲਰ, ਸਿਲਵਰ ਮੈਡਲ ਜੇਤੂ ਨੂੰ 3000 ਡਾਲਰ ਤੇ ਕਾਂਸਾ ਮੈਡਲ ਜੇਤੂ ਨੂੰ 2000 ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ। ਜੂਨੀਅਰ ਵਰਗ ‘ਚ ਇਹ ਰਾਸ਼ੀ ਕ੍ਰਮਵਾਰ 4000, 2000 ਤੇ 1000 ਡਾਲਰ ਹੈ।