ਵਿਸ਼ਵ ਚੈਂਪੀਅਨਸ਼ਿਪ ਦੀ ਤਿੰਨ ਵਾਰ ਦੀ ਸਿਲਵਰ ਮੈਡਲ ਜੇਤੂ ਜੋਤੀ ਸੁਰੇਖਾ ਵੇਨਾਮ ਨੇ ਸਖ਼ਤ ਤੇ ਵਿਵਾਦ ਵਾਲੇ ਫਾਈਨਲ ਵਿਚ ਦੋ ਗੇੜ ਵਿਚ ਕੋਰਿਆਈ ਚੁਣੌਤੀ ਨੂੰ ਪਾਰ ਕਰਦੇ ਹੋਏ ਵੀਰਵਾਰ ਨੂੰ ਇੱਥੇ ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਦਾ ਮਹਿਲਾ ਕੰਪਾਊਂਡ ਨਿੱਜੀ ਮੁਕਾਬਲੇ ਦਾ ਗੋਲਡ ਮੈਡਲ ਜਿੱਤਿਆ। ਜੋਤੀ ਨੇ 2015 ਦੀ ਵਿਸ਼ਵ ਚੈਂਪੀਅਨ ਕਿਮ ਯੂਨਹੀ ਨੂੰ ਸੈਮੀਫਾਈਨਲ ਵਿਚ ਆਸਾਨੀ ਨਾਲ 148-143 ਨਾਲ ਹਰਾਇਆ ਤੇ ਫਿਰ ਓਹ ਯੂਹੂਨ ਨੂੰ 146-145 ਨਾਲ ਹਰਾ ਕੇ ਭਾਰਤ ਲਈ ਚੈਂਪੀਅਨਸ਼ਿਪ ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਆਖ਼ਰੀ ਸੈੱਟ ਤੋਂ ਪਹਿਲਾਂ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਜੋਤੀ ਨੇ ਦੋ ਅੰਕਾਂ ਦੀ ਬੜ੍ਹਤ ਹਾਸ ਕਰ ਲਈ। ਉਨ੍ਹਾਂ ਨੇ ਇਕ ਵਾਰ 10 ਤੇ ਦੋ ਵਾਰ ਨੌਂ ਅੰਕ ਬਣਾਏ। ਕੋਰਿਆਈ ਤੀਰਅੰਦਾਜ਼ ਦੇ ਵਿਵਾਦਤ ਫ਼ੈਸਲੇ ਵਿਚ ਨੌਂ ਅੰਕ ਹਾਸਲ ਕਰਨ ਦੇ ਨਾਲ ਭਾਰਤ ਦਾ ਪਹਿਲਾ ਗੋਲਡ ਮੈਡਲ ਪੱਕਾ ਹੋ ਗਿਆ। ਕੋਚ ਸਮੇਤ ਪੂਰੀ ਕੋਰਿਆਈ ਟੀਮ ਨੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਨਿਸ਼ਾਨਾ 10 ਅੰਕਾਂ ‘ਤੇ ਲੱਗਾ ਹੈ ਪਰ ਜੱਜ ਨੇ ਨੌਂ ਅੰਕਾਂ ‘ਤੇ ਫ਼ੈਸਲਾ ਦਿੱਤਾ। ਜੋਤੀ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਸੈੱਟ ਵਿਚ ਤਿੰਨ ਵਾਰ 10 ਅੰਕਾਂ ਦੇ ਨਾਲ 30-29 ਦੀ ਬੜ੍ਹਤ ਬਣਾਈ। ਹਾਲਾਂਕਿ ਉਹ ਦੂਜੇ ਸੈੱਟ ਵਿਚ ਦੋ ਵਾਰ ਨੌਂ ਅੰਕਾਂ ਦੇ ਨਾਲ 28 ਅੰਕ ਹੀ ਹਾਸਲ ਕਰ ਸਕੀ ਜਦਕਿ ਕੋਰਿਆਈ ਤੀਰਅੰਦਾਜ਼ ਨੇ ਦੋ ਵਾਰ 10 ਅੰਕਾਂ ਨਾਲ 29 ਅੰਕਾਂ ਨਾਲ ਸਕੋਰ 58-58 ਨਾਲ ਬਰਾਬਰ ਕਰ ਦਿੱਤਾ। ਜੋਤੀ ਨੇ ਹਾਲਾਂਕਿ ਤੀਜੇ ਸੈੱਟ ਵਿਚ ਤਿੰਨ ਪਰਫੈਕਟ 10 ਦੇ ਨਾਲ 88-86 ਦੀ ਬੜ੍ਹਤ ਹਾਸਲ ਕੀਤੀ। ਦੋਵਾਂ ਤੀਰਅੰਦਾਜ਼ਾਂ ਨੇ ਇਸ ਤੋਂ ਬਾਅਦ 30-30 ਅੰਕ ਹਾਸਲ ਕੀਤੇ। ਆਖ਼ਰੀ ਕੋਸ਼ਿਸ਼ ਵਿਚ ਮੁਕਾਬਲੇ ਨੂੰ ਸ਼ੂਟਆਫ ਵਿਚ ਖਿੱਚਣ ਲਈ ਕੋਰੀਆ ਦੀ ਤੀਰਅੰਦਾਜ਼ ਨੇ 10 ਅੰਕ ਹਾਸਲ ਕਰਨੇ ਸਨ ਪਰ ਉਹ ਬਹੁਤ ਥੋੜ੍ਹੇ ਫ਼ਰਕ ਨਾਲ ਖੁੰਝ ਗਈ।
ਮਿਕਸਡ ਟੀਮ ਮੁਕਾਬਲੇ ‘ਚ ਮਿਲਿਆ ਸਿਲਵਰ
ਜੋਤੀ ਸੁਰੇਖਾ ਵੇਨਾਮ ਤੇ ਨੌਜਵਾਨ ਤੀਰਅੰਦਾਜ਼ ਰਿਸ਼ਭ ਯਾਦਵ ਨੂੰ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਚੋਟੀ ਦਾ ਦਰਜਾ ਕੋਰੀਆ ਦੇ ਖ਼ਿਲਾਫ਼ ਇਕ ਅੰਕ ਨਾਲ ਮਾਤ ਦੇ ਨਾਲ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਪਹਿਲੇ ਗੇੜ ਵਿਚ ਕੋਰੀਆ ਤੇ ਭਾਰਤ ਦੋਵੇਂ ਜੋੜੀਆਂ ਨੇ ਬਰਾਬਰ 38 ਅੰਕ ਹਾਸਲ ਕੀਤੇ। ਸਾਬਕਾ ਵਿਸ਼ਵ ਚੈਂਪੀਅਨ ਕਿਮ ਯੂਨਹੀ ਤੇ ਚੋਈ ਯੋਂਗਹੀ ਦੀ ਤਜਰਬੇਕਾਰ ਜੋੜੀ ਨੇ ਹਾਲਾਂਕਿ ਇਸ ਤੋਂ ਬਾਅਦ ਚਾਰ ਵਾਰ 10 ਅੰਕ ਹਾਸਲ ਕਰਦੇ ਹੋਏ 155-154 ਨਾਲ ਜਿੱਤ ਦਰਜ ਕੀਤੀ