31.48 F
New York, US
February 6, 2025
PreetNama
ਖਬਰਾਂ/News

ਜੇ ਐੱਨ ਯੂ ਦੇ ਹੱਕ ਅਤੇ ਗੁੰਡਾਗਰਦੀ ਦੇ ਖਿਲਾਫ ਏਆਈਐਸਐਫ ਵੱਲੋਂ ਰੋਸ ਪ੍ਰਦਰਸ਼ਨ

ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਵਿਸ਼ਵ ਵਿਦਿਆਲਿਆ ਨਵੀਂ ਦਿੱਲੀ ਵਿੱਚ ਬਾਹਰੋਂ ਅੰਦਰ ਵੜ ਕੇ ਕੀਤੀ ਗਈ ਗੁੰਡਾਗਰਦੀ ਅਤੇ ਯੂਨੀਅਨ ਦੀ ਪ੍ਰਧਾਨ ਆਇਸ਼ਾ ਘੋਸ਼ ਅਤੇ ਹੋਰ ਵਿਦਿਆਰਥੀਆਂ ਤੇ ਕੀਤੇ ਗਏ ਜਾਨਲੇਵਾ ਹਮਲੇ ਖਿਲਾਫ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਅੱਜ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਮੰਡੀ ਲਾਧੂਕਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਏਆਈਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲੱਖੇਕੜਾਈਆ ਨੇ ਕੀਤੀ।ਏਆਈਐਸਐਫ ਦੇ ਕਾਰਕੁਨਾਂ ਨੇ ਜਿੱਥੇ ਕੇਂਦਰ ਸਰਕਾਰ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਵਿਦਿਆਰਥੀ ਏਕਤਾ ਜ਼ਿੰਦਾਬਾਦ, ਸਿੱਖਿਆ ਸੰਸਥਾਵਾਂ ਤੇ ਹੋ ਰਹੇ ਲਗਾਤਾਰ ਲੜੀਵਾਰ ਹਮਲਿਆਂ ਅਤੇ ਪੁਲਸ ਦੀ ਨਾਜਾਇਜ਼ ਦਖ਼ਲਅੰਦਾਜ਼ੀ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਗਈ ।ਵਿਦਿਆਰਥੀਆਂ ਦੇ ਹੱਥਾਂ ਵਿੱਚ ਪਲੇਅ ਕਾਰਡ ਬੈਨਰ ਅਤੇ ਝੰਡੇ ਫੜੇ ਹੋਏ ਸਨ ।ਇਸ ਮੌਕੇ ਵੱਡੀ ਗਿਣਤੀ ਚ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਮਨ ਧਰਮੂਵਾਲਾ ਅਤੇ ਸਕੱਤਰ ਸਟਾਲਨਜੀਤ ਲਮੋਚੜ ਕਲਾਂ ਨੇ ਕਿਹਾ ਕਿ ਦੇਸ਼ ਅੰਦਰ ਫ਼ਿਰਕੂ ਤਾਕਤਾਂ ਵੱਲੋਂ ਦੇਸ਼ ਦੇ ਵਿੱਦਿਅਕ ਅਦਾਰਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਿਉਂਕਿ ਦੇਸ਼ ਚ ਡਰ ਦਾ ਮਾਹੌਲ ਪੈਦਾ ਕਰਕੇ ਹੁਣ ਸਿੱਖਿਆ ਸੰਸਥਾਵਾਂ ਵਿੱਚ ਆਮ ਵਿਦਿਆਰਥੀਆਂ ਵਿੱਚ ਭੈਅ ਪੈਦਾ ਕਰਨ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ।ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।ਵਿਦਿਆਰਥੀ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਸਾਡੇ ਦੇਸ਼ ਦੇ ਸੰਵਿਧਾਨ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਸ਼ ਦਾ ਵਿਦਿਆਰਥੀ ਅਤੇ ਚੇਤਨ ਨੌਜਵਾਨ ਕਿਸੇ ਵੀ ਕੀਮਤ ਤੇ ਸੈਨੀ ਕਰੇਗਾ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਸ਼ਾਂਤੀ ਬਚਾਉਣ ਲਈ ਇਕਜੁੱਟਤਾ ਦਾ ਸਬੂਤ ਦੇਵੇਗਾ ।

Related posts

ਗਣਤੰਤਰ ਦਿਵਸ : ਮੁੱਖ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਕਈ ਭੰਬਲਭੂਸੇ ਬਣੇ ਰਹੇ, ਦੇਰ ਸ਼ਾਮ ਪਟਿਆਲਾ ਹੋਇਆ ਫਾਈਨਲ

On Punjab

PM Modi France Visit: PM Modi ਦਾ ਪੈਰਿਸ ‘ਚ ਸ਼ਾਨਦਾਰ ਸਵਾਗਤ, ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ

On Punjab

ਅੰਤਰਰਾਸ਼ਟਰੀ ਪਾਕਿਸਤਾਨ ਵਿੱਚ ਮੈਟ੍ਰਿਕ ਫੇਲ ਪਾਇਲਟ ਉਡਾ ਰਹੇ ਨੇ ਜਹਾਜ਼

On Punjab