a blood group: ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ, ਵਿਸ਼ਵ ਵਿੱਚ ਲਗਭਗ ਅੱਠ ਹਜ਼ਾਰ ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਉਸੇ ਸਮੇਂ, ਭਾਰਤ ਵਿੱਚ ਵੀ ਕੋਰੋਨਾ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 147 ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਇਸ ਵਾਇਰਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਉਸੇ ਸਮੇਂ, ਇੱਕ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਏ ਬਲੱਡ ਗਰੁੱਪ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਚੀਨ ਵਿੱਚ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਏ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਪ੍ਰਤੀ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜਿਨ੍ਹਾਂ ਦਾ ਓ ਬਲੱਡ ਗਰੂਪ ਹੁੰਦਾ ਹੈ ਉਹ ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਤੀ ਰੋਧਕ ਹੋ ਸਕਦੇ ਹਨ। ਇਹ ਖੋਜ ਕੋਰੋਨਾ ਵਾਇਰਸ ਦੇ ਸਬੰਧ ਵਿੱਚ ਵੁਹਾਨ ਅਤੇ ਸ਼ੈਂਗੇਨ ਸ਼ਹਿਰ ‘ਚ ਕੀਤੀ ਗਈ ਸੀ। ਜਿਸ ਵਿੱਚ ਇਹ ਪਾਇਆ ਗਿਆ ਕਿ ਮਰਨ ਵਾਲਿਆਂ ਵਿੱਚ ਏ ਬਲੱਡ ਗਰੁੱਪ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਸੀ। ਨਾਲ ਹੀ, ਏ ਬਲੱਡ ਗਰੁੱਪ ਦੇ ਲੋਕ ਇਸ ਵਾਇਰਸ ਨਾਲ ਜਿਆਦਾ ਸੰਕਰਮਿਤ ਹਨ। ਖੋਜ ਦੇ ਵਿੱਚ ਸਾਹਮਣੇ ਆਇਆ ਕਿ ਮਰਨ ਵਾਲਿਆਂ ਵਿੱਚ ਓ ਬਲੱਡ ਗਰੂਪ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ।
ਰਿਸਰਚ ਵਿੱਚ ਅਧਾਰਿਤ ਏ ਬਲੱਡ ਗਰੁੱਪ ਦੇ 38 ਫੀਸਦ ਲੋਕ ਕੋਰੋਨਾ ਤੋਂ ਪੀੜਤ ਹਨ। ਜਦਕਿ ਓ ਬਲੱਡਗ੍ਰੂਪ ਦੇ 26 ਫ਼ੀਸਦ ਲੋਕ ਇਸ ਨਾਲ ਪੀੜਤ ਹਨ। ਵੁਹਾਨ ਤੋਂ ਕੁੱਝ ਦੂਰ ਸੈਂਟਰ ਫੌਰ ਐਵਿਡੈਂਸ-ਬੇਸਡ ਐਂਡ ਟ੍ਰਾਂਸਲੇਸ਼ਨਲ ਮੈਡੀਸਿਨ ਵਿੱਚ ਇਹ ਖੋਜ ਕੀਤੀ ਜਾ ਰਹੀ ਹੈ। ਰਿਸਰਚ ਵਿੱਚ ਵਾਇਰਸ ਨਾਲ ਮਰਨ ਵਾਲੇ 206 ਮਰੀਜ਼ਾਂ ਦੀ ਵੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿੱਚ 85 ਪੀੜਤਾ ਜਾਂ 41.26 ਪ੍ਰਤੀਸ਼ਤ ਲੋਕ ਏ ਬਲੱਡ ਗਰੁੱਪ ਦੇ ਹਨ। ਜਦਕਿ ਇਸ ਤੋਂ ਘੱਟ 52 ਲੋਕ ਓ ਬਲੱਡ ਗਰੁੱਪ ਦੇ ਹਨ। ਜ਼ਿਕਰਯੋਗ ਹੈ ਕਿ ਦੁਨੀਆ ਵਿੱਚ ਲੱਗਭੱਗ ਦੋ ਲੱਖ ਲੋਕ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹਨ।