70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਐਂਕਰ ਨੇ ਸ਼ਾਹਰੁਖ ਖ਼ਾਨ ਨੂੰ ਦਿੱਤੀ ਪਾਕਿਸਤਾਨ ’ਚ ਰਹਿਣ ਦੀ ਸਲਾਹ, ਟ੍ਰੋਲਰਜ਼ ਨੇ ਯਾਦ ਦੁਆਇਆ ਕਿੰਗ ਖ਼ਾਨ ਦਾ ਖ਼ਰਚਾ

ਬਾਲੀਵੁੱਡ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੇ ਚਾਹੁਣ ਵਾਲੇ ਸਿਰਫ਼ ਭਾਰਤ ’ਚ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ ਹਨ। ਉਨ੍ਹਾਂ ਦੇ ਬੇਟੇ ਆਰਿਅਨ ਖਾਨ ਇਨ੍ਹੀਂ ਦਿਨੀਂ ਇਕ ਡਰੱਗ ਮਾਮਲੇ ’ਚ ਜੇਲ੍ਹ ’ਚ ਬੰਦ ਹਨ। ਅਜਿਹੇ ’ਚ ਸ਼ਾਹਰੁਖ ਖਾਨ ਅਤੇ ਆਰਿਅਨ ਖਾਨ ਨੂੰ ਲੈ ਕੇ ਦੁਨੀਆ ਦੇ ਬਹੁਤ ਸਾਰੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗੁਆਂਢੀ ਮੁਲਕ ਪਾਕਿਸਤਾਨ ਦੇ ਇਕ ਐਂਕਰ ਅਤੇ ਪੱਤਰਕਾਰ ਨੇ ਵੀ ਆਰਿਅਨ ਖਾਨ ਡਰੱਗਸ ਕੇਸ ਨੂੰ ਲੈ ਕੇ ਸ਼ਾਹਰੁਖ ਖਾਨ ਲਈ ਵੱਡੀ ਗੱਲ ਕਹੀ ਹੈ।

ਇਹ ਪਾਕਿਸਤਾਨੀ ਐਂਕਰ ਵਕਾਰ ਜਾਕਾ ਹੈ। ਵਕਾਰ ਜਾਕਾ ਪਾਕਿਸਤਾਨ ਦੇ ਮਸ਼ਹੂਰ ਐਂਕਰ ਅਤੇ ਪੱਤਰਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਰਿਅਨ ਖਾਨ ਡਰੱਗਸ ’ਤੇ ਸ਼ਾਹਰੁਖ ਖਾਨ ਦਾ ਸਪੋਰਟ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਭਾਰਤ ਛੱਡ ਪਾਕਿਸਤਾਨ ’ਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਵਕਾਰ ਜਾਕਾ ਨੂੰ ਕਿੰਗ ਖਾਨ ਲਈ ਇਹ ਗੱਲ ਕਹਿਣਾ ਕਾਫੀ ਭਾਰੀ ਪੈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੂੰ ਜੰਮ ਕੇ ਟ੍ਰੋਲ ਵੀ ਕਰ ਰਹੇ ਹਨ।

ਦਰਅਸਲ, ਵਕਾਰ ਜਾਕਾ ਨੇ ਹਾਲ ਹੀ ’ਚ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ’ਤੇ ਸ਼ਾਹਰੁਖ ਖਾਨ ਨੂੰ ਲੈ ਕੇ ਕਿਹਾ, ‘ਸ਼ਾਹਰੁਖ ਖਾਨ ਸਰ, ਭਾਰਤ ਛੱਡੋ ਅਤੇ ਪਰਿਵਾਰ ਸਮੇਤ ਪਾਕਿਸਤਾਨ ’ਚ ਸ਼ਿਫ਼ਟ ਹੋ ਜਾਓ। ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ, ਇਹ ਬੇਵਕੂਫੀ ਹੈ। ਮੈਂ ਸ਼ਾਹਰੁਖ ਖਾਨ ਦੇ ਨਾਲ ਖੜ੍ਹਾ ਹਾਂ।’ ਸੋਸ਼ਲ ਮੀਡੀਆ ’ਤੇ ਵਕਾਰ ਜਾਕਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Syed Wasif ਨਾਮ ਦੇ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ, ਵਕਾਰ ਭਾਈ ਉਹ (ਸ਼ਾਹਰੁਖ ਖਾਨ) ਆਪਣੀ ਸੁਪਰਕਾਰ ਦਾ ਕਲੈਕਸ਼ਨ ਪਾਕਿਸਤਾਨ ’ਤੇ ਕਿਵੇਂ ਚਲਾਉਣਗੇ? ZAHID HUSSAIN ਨੇ ਲਿਖਿਆ, ‘ਪਾਕਿਸਤਾਨ ਸ਼ਾਹਰੁਖ ਖਾਨ ਦਾ ਖ਼ਰਚਾ ਨਹੀਂ ਚੁੱਕ ਸਕਣਗੇ। ਉਨ੍ਹਾਂ ਨੂੰ ਹਾਲੀਵੁੱਡ ਜਾਣਾ ਚਾਹੀਦਾ ਹੈ।’ blomkist ਨੇ ਲਿਖਿਆ, ਸ਼ਾਹਰੁਖ ਜਾਣਦੇ ਹਨ ਕਿ ਭਾਰਤ ’ਚ ਉਨ੍ਹਾਂ ਦੇ ਬੁਰੇ ਦਿਨ ਵੀ ਪਾਕਿਸਤਾਨ ’ਚ ਰਹਿਣ ਤੋਂ ਬਿਹਤਰ ਹਨ…ਪਾਕਿਸਤਾਨ ਇੰਨਾ ਗਰੀਬ ਦੇਸ਼ ਹੈ ਕਿ ਉਨ੍ਹਾਂ ਲਈ ਥੋੜ੍ਹੀ ਕਮਾਈ ਵੀ ਨਹੀਂ ਕੀਤੀ ਜਾ ਸਕਦੀ…।

Related posts

ਇੰਤਜ਼ਾਰ ਖ਼ਤਮ, ਆ ਗਿਆ ਸੁਸ਼ਾਂਤ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ

On Punjab

ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਹੌਰਰ-ਕੌਮੇਡੀ ਫ਼ਿਲਮ ‘ਚ ਆਉਣਗੇ ਨਜ਼ਰ, ਹੈਟਰਸ ਨੂੰ ਕਿਵੇਂ ਜਵਾਬ ਦੇਣਗੇ ਅਰਜੁਨ?

On Punjab

Johnny Depp On Amber Heard : 81 ਮਿਲੀਅਨ ਦਾ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਐਂਬਰ ਹਰਡ ‘ਤੇ ਜੌਨੀ ਡੈਪ ਦਾ ਪਿਘਲਿਆ ਦਿਲ !

On Punjab