ਇਤਾਲਵੀ ਮਾਡਲ ਜਾਰਜੀਆ ਐਂਡ੍ਰਿਆਨੀ ‘ਕੈਰੋਲਾਈਨ ਕਾਮਾਕਸ਼ੀ’ ਨਾਲ ਡਿਜੀਟਲ ਸਪੇਸ ‘ਚ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਸ਼ੋਅ ‘ਚ ਜਾਰਜੀਆ ਇੱਕ ਅੰਡਰਕਵਰ ਏਜੰਟ ਦਾ ਰੋਲ ਅਦਾ ਕਰੇਗੀ।
ਅਜਿਹੇ ਜਾਰਜੀਆ ਇਸ ਸੀਰੀਜ਼ ‘ਚ ਆਪਣੇ ਰੋਲ ਲਈ ਇੰਟਰਨੈਸ਼ਨਲ ਸਟਾਰ ਐਂਜਲੀਨਾ ਜੌਲੀ ਦੀ ਫ਼ਿਲਮ ‘ਸਾਲਟ’ ਤੋਂ ਪ੍ਰੇਰਨਾ ਲੈ ਰਹੀ ਹੈ।ਜਾਰਜੀਆ ਨੇ ਕਿਹਾ, ‘ਮੈਂ ਫ਼ਿਲਮ ‘ਸਾਲਟ’ ‘ਚ ਐਂਜਲੀਨਾ ਜੌਲੀ ਦੇ ਕਿਰਦਾਰ ਤੋਂ ਪ੍ਰੇਰਨਾ ਲੈ ਰਹੀ ਹਾਂ। ਭਾਸ਼ਾ ਤੋਂ ਐਕਸ਼ਨ ਸੀਨਜ਼ ਤਕ ਇਹ ਮੇਰੇ ਲਈ ਇੱਕ ਚੈਲੇਂਜਿੰਗ ਕਿਰਦਾਰ ਹੈ, ਪਰ ਮੈਂ ਆਪਣਾ ਬੇਸਟ ਦਿੱਤਾ ਹੈ ਤੇ ਉਮੀਦ ਕਰਦੀ ਹਾਂ ਕਿ ਆਡੀਐਂਸ ਨੂੰ ਇਹ ਪਸੰਦ ਆਵੇਗਾ।’ਕੈਰੋਲਾਈਨ ਕਾਮਾਕਸ਼ੀ’ ਇੱਕ ਤਮਿਲ ਵੈੱਬ ਸੀਰੀਜ਼ ਹੈ। ਇਸ ਤੋਂ ਇਲਾਵਾ ਉਹ ‘ਸ਼੍ਰੀਦੇਵੀ ਬੰਗਲੋ’ ਫ਼ਿਲਮ ‘ਚ ਵੀ ਨਜ਼ਰ ਆਵੇਗੀ।
previous post