44.02 F
New York, US
February 23, 2025
PreetNama
ਸਿਹਤ/Health

ਐਂਟੀ–ਬਾਇਓਟਿਕ ਹੈ ਕਾਲਾ ਲੂਣ, ਗਰਮੀਆਂ ’ਚ ਇਸ ਦੇ ਬਹੁਤ ਫ਼ਾਇਦੇ

ਗਰਮੀਆਂ ਦੇ ਮੌਸਮ ਦੌਰਾਨ ਕਾਲ਼ੇ ਲੂਣ ਦੀ ਖਪਤ ਅਚਾਨਕ ਕਿਉਂ ਵਧ ਜਾਂਦੀ ਹੈ। ਇਸ ਵਿੱਚ ਸੋਡੀਅਮ ਕਲੋਰਾਈਡ ਦੇ ਨਾਲ–ਨਾਲ ਸੋਡੀਅਮ ਸਲਫ਼ੇਟ, ਹਾਈਡ੍ਰੋਜਨ ਸਲਫ਼ਾਈਡ ਤੇ ਆਇਰਨ ਸਲਫ਼ਾਈਡ ਹੋਣ ਕਾਰਨ ਇਸ ਦਾ ਰੰਗ ਗੂੜ੍ਹਾ ਬੈਂਗਣੀ ਦਿਸਦਾ ਹੈ ਤੇ ਇਸ ਵਿੱਚ ਪਾਏ ਜਾਣ ਵਾਲੇ ਸਲਫ਼ਰ ਲੂਣ ਕਾਰਨ ਇਸ ਦਾ ਸੁਆਦ ਤੇ ਖ਼ੁਸ਼ਬੋ ਹੋਰ ਲੂਣਾਂ ਤੋਂ ਕੁਝ ਵੱਖਰੀ ਹੁੰਦੀ ਹੈ

ਕਾਲਾ ਲੂਣ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ। ਇਹ ਸਰੀਰ ਦੇ ਪੀਐੱਚ ਤੇ ਖਣਿਜ ਪਦਾਰਥਾਂ ਨੂੰ ਵੀ ਸੰਤੁਲਤ ਕਰਦਾ ਹੈ, ਜਿਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਤੇ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ।

ਕਾਫ਼ੀ ਖਣਿਜ ਹੋਣ ਕਾਰਨ ਕਾਲਾ ਲੂਣ ਐਂਟੀਬਾਇਓਟਿਕ ਦਾ ਕੰਮ ਵੀ ਕਰਦਾ ਹੈ। ਇਹ ਸਰੀਰ ਨੂੰ ਅੰਦਰੋਂ ਸਾਫ਼ ਕਰ ਕੇ ਸਰੀਰ ਵਿੱਚ ਮੌਜੂਦ ਖ਼ਤਰਨਾਕ ਬੈਕਟੀਰੀਆ ਦਾ ਨਾਸ਼ ਕਰਦਾ ਹੈ। ਕਾਲੇ ਲੂਣ ਵਿੱਚ ਲੈਕਸੇਟਿਕ ਗੁਣ ਹੁੰਦਾ ਹੈ। ਲੂਣ ਵਾਲਾ ਪਾਣੀ ਮੂੰਹ ਵਿੱਚ ਲਾਰ ਵਾਲੀ ਗ੍ਰੰਥੀ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ। ਇਸ ਕਾਰਨ ਢਿੱਡ ਅੰਦਰ ਕੁਦਰਤੀ ਲੂਣ, ਹਾਈਡ੍ਰੋਕਲੋਰਿਕ ਐਸਿਡ ਤੇ ਪ੍ਰੋਟੀਨ ਨੂੰ ਹਜ਼ਮ ਕਰਨ ਵਾਲੇ ਐਨਜ਼ਾਈਮ ਤੇ ਆਂਦਰਾਂ ਅਤੇ ਜਿਗਰ ਵਿੱਚ ਮੌਜੂਦ ਐਨਜ਼ਾਈਮ ਉਤੇਜਿਤ ਹੁੰਦੇ ਹਨ। ਇਸ ਨਾਲ ਖਾਣਾ ਵਧੀਆ ਤਰੀਕੇ ਹਜ਼ਮ ਹੁੰਦਾ ਹੈ। ਗਰਮੀ ਵਿੱਚ ਕਬਜ਼ ਤੇ ਉਲਟੀਆਂ ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਰਹਿੰਦਾ ਹੈ।

ਜ਼ਿਆਦਾ ਗਰਮੀ ਕਾਰਨ ਕਾਫ਼ੀ ਲੋਕਾਂ ਨੂੰ ਗੈਸ ਤੇ ਢਿੱਡ ਵਿੱਚ ਜਲਣ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਲ। ਕਾਲੇ ਲੂਣ ਨਾਲ ਗਰਮੀਆਂ ਦੌਰਾਨ ਢਿੱਡ ਫੁੱਲਣ ਜਿਹੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਛਾਤੀ ਵਿੱਚ ਜਲਣ ਗਰਮੀਆਂ ਦੇ ਮੌਸਮ ਦੌਰਾਨ ਆਮ ਸਮੱਸਿਆ ਹੈ। ਚਿਕਨਾਈ ਵਾਲੇ ਪਦਾਰਥ ਖਾਣ ਨਾਲ ਇੰਝ ਹੋ ਜਾਂਦਾ ਹੈ ਪਰ ਕਾਲਾ ਲੂਣ ਇਹ ਸਮੱਸਿਆ ਵੀ ਦੂਰ ਕਰਦਾ ਹੈ।

ਕਾਲੇ ਲੂਣ ਵਿੱਚ ਮੌਜੂਦ ਖਣਿਜ ਪਦਾਰਥ ਬਲੱਡ ਪ੍ਰੈਸ਼ਰ ਠੀਕ ਰਖਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਭਾਵੇਂ ਘਟਦਾ ਹੋਵੇ ਤੇ ਚਾਹੇ ਵਧਦਾ ਹੋਵੇ, ਕਾਲੇ ਲੂਣ ਨਾਲ ਉਸ ਵਿੱਚ ਆਰਾਮ ਮਿਲਦਾ ਹੈ।

ਇਸ ਗੱਲ ਦਾ ਵੀ ਖਿ਼ਆਲ ਰੱਖਿਆ ਜਾਵੇ ਕਿ ਕਾਲੇ ਲੂਣ ਵਿੱਚ ਫ਼ਲੋਰਾਈਡ ਵੀ ਹੁੰਦਾ ਹੈ, ਇਸ ਲਈ ਇਸ ਨੂੰ ਵੱਧ ਮਾਤਰਾ ਵਿੱਚ ਲੈਣਾ ਨੁਕਸਾਨਦੇਹ ਹੁੰਦਾ ਹੈ।

ਕਾਲੇ ਲੂਣ ਨੂੰ ਜੇ ਚਿਹਰੇ ਉੱਤੇ ਲਾਇਆ ਜਾਵੇ, ਤਾਂ ਇਸ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ। ਗਰਮੀਆਂ ਵਿੱਚ ਪਸੀਨੇ ਕਾਰਨ ਖਣਿਜ ਲੂਣਾਂ ਦੀ ਕਮੀ ਹੋ ਜਾਂਦੀ ਹੈ। ਕਾਲੇ ਲੂਣ ਵਾਲਾ ਪਾਣੀ ਉਨ੍ਹਾਂ ਖਣਿਜ ਪਦਾਰਥਾਂ ਦੀ ਘਾਟ ਵੀ ਪੂਰੀ ਕਰਦਾ ਹੈ।

Related posts

ਅਫੀਮ ਦੇ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਨਸ਼ਾ ਨਹੀਂ ਦਵਾਈ!

On Punjab

Corona Virus: ਜਾਣੋ ਕਿੰਨੇ ਸਮੇਂ ਤੱਕ ਵਾਇਰਸ ਰਹਿ ਸਕਦਾ ਹੈ ਜ਼ਿੰਦਾ?

On Punjab

Khas Khas Benefits : ਗੁਣਾਂ ਦੀ ਖਾਨ ਹੈ ਖਸਖਸ, ਕਬਜ਼ ਸਮੇਤ ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ

On Punjab