ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨੀਓ ਗੁਤਰੇਸ ਦੇ 18 ਜੂਨ ਨੂੰ ਦੁਬਾਰਾ ਮੁਖੀ ਬਣਨਾ ਦਾ ਰਾਸਤਾ ਸਾਫ ਹੋ ਗਿਆ ਹੈ। ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ ਦੇ ਲਗਾਤਾਰ ਦੂਜੀ ਵਾਰ ਪੰਜ ਸਾਲ ਲਈ ਮਹਾ ਸਕੱਤਰ ਬਣਾਉਣ ਦਾ ਪ੍ਰਸਤਾਵ ਬਿਨਾਂ ਕਿਸੇ ਵਿਰੋਧ ਦੇ ਮਨਜ਼ੂਰ ਹੋ ਗਿਆ ਹੈ। ਉਨ੍ਹਾਂ ਦਾ ਦੂਜਾ ਕਾਰਜਕਾਲ ਇਕ ਜਨਵਰੀ, 2022 ਤੋਂ ਸ਼ੁਰੂ ਹੋਣਾ ਹੈ।
ਭਾਰਤ ਨੇ ਇਹ ਪ੍ਰਸਤਾਵ ਪਾਸ ਹੋਣ ’ਤੇ ਖ਼ਸ਼ੀ ਜ਼ਾਹਿਰ ਕੀਤਾ ਹੈ। 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਇਕ ਬੈਠਕ ਕਰ ਕੇ 193 ਮੈਂਬਰੀ ਮਹਾ ਸਭਾ ਲਈ ਦੂਜੀ ਵਾਰ ਗੁਤੇਰਸ ਨੂੰ ਮਹਾ ਸਕੱਤਰ ਬਣਾਏ ਜਾਣ ਦੀ ਸਿਫਾਰਿਸ਼ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਹੈ।