PreetNama
ਫਿਲਮ-ਸੰਸਾਰ/Filmy

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

Shabana Azmi accident : ਮੁੰਬਈ – ਪੁਣੇ ਐਕਸਪ੍ਰੈਸ – ਵੇ ‘ਤੇ ਸ਼ਨੀਵਾਰ ਨੂੰ ਹੋਏ ਕਾਰ ਐਕਸੀਡੈਂਟ ਵਿੱਚ ਅਦਾਕਾਰਾ ਸ਼ਬਾਨਾ ਆਜਮੀ ਕਾਫੀ ਜਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਨਵੀ ਮੁੰਬਈ ਦੇ ਕਮੋਠੇ ਸਥਿਤ ਮਹਾਤਮਾ ਗਾਂਧੀ ਮਿਸ਼ਨ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਲੈ ਜਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ।

ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਦੇ ਐਕਸੀਕਿਊਟਿਵ ਡਾਇਰੈਕਟਰ ਅਤੇ ਸੀਈਓ ਨੇ ਦੱਸਿਆ ਕਿ ਸ਼ਬਾਨਾ ਦੀ ਸਿਹਤ ਹੁਣ ਠੀਕ ਹੈ ਅਤੇ ਉਹ ਹੁਣ ਡਾਕਟਰਸ ਦੀ ਨਿਗਰਾਨੀ ਵਿੱਚ ਹੈ। ਉਨ੍ਹਾਂ ਦੀ ਹਾਲਤ ਸਟੇਬਲ ਹੈ। ਇਸ ਤੋਂ ਪਹਿਲਾਂ ਸ਼ਬਾਨਾ ਆਜਮੀ ਨੂੰ ਸਿਰ, ਗਰਦਨ ਸਰਵਾਇਕਲ ਸਪਾਇਨ, ਚਿਹਰਾ ਅਤੇ ਦਾਈਆਂ ਅੱਖ ਉੱਤੇ ਸੱਟਾਂ ਆਈਆਂ ਸਨ। ਡਾਕਟਰ ਨੇ ਦੱਸਿਆ ਕਿ ਉਹ ਹੋਸ਼ ਵਿੱਚ ਸੀ ਅਤੇ ਗੱਲ ਕਰ ਰਹੀ ਸੀ।

ਦੱਸ ਦੇਈਏ ਕਿ ਸ਼ਨੀਵਾਰ ਸ਼ਾਮ ਲਗਭਗ 4.15 ਵਜੇ ਮੁੰਬਈ – ਪੁਣੇ ਐਕਸਪ੍ਰੈਸ – ਵੇ ‘ਤੇ ਸ਼ਬਾਨਾ ਦੀ ਕਾਰ ਇੱਕ ਟਰੱਕ ਨਾਲ ਟਕਰਾਈ। ਇਸ ਮਾਮਲੇ ਵਿੱਚ ਟਰੱਕ ਡਰਾਇਵਰ ਨੇ ਸ਼ਬਾਨਾ ਦੇ ਡਰਾਇਵਰ ਉੱਤੇ ਹੀ ਕੇਸ ਕੀਤਾ ਹੈ। ਟਰੱਕ ਡਰਾਇਵਰ ਨੇ ਸ਼ਬਾਨਾ ਆਜਮੀ ਦੇ ਡਰਾਇਵਰ ਅਮਲੇਸ਼ ਕਾਮਤ ਦੇ ਖਿਲਾਫ ਖਾਲਾਪੁਰ ਵਿੱਚ ਕੇਸ ਦਰਜ ਕਰਾਇਆ ਹੈ। ਟਰੱਕ ਡਰਾਇਵਰ ਦਾ ਇਲਜ਼ਾਮ ਹੈ ਕਿ ਸ਼ਬਾਨਾ ਦਾ ਡਰਾਇਵਰ ਗੱਡੀ ਨੂੰ ਤੇਜ ਰਫਤਾਰ ਵਿੱਚ ਚਲਾ ਰਿਹਾ ਸੀ।

ਉਸ ਨੇ ਟਰੱਕ ਨੂੰ ਮਾਰਿਆ ਸੀ। ਉਸ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ। ਘਟਨਾ ਵਿੱਚ ਹੁਣ ਤੱਕ ਸ਼ਬਾਨਾ ਦੇ ਜਖਮੀ ਹੋਣ ਦੀ ਹੀ ਖਬਰ ਹੈ। ਉਨ੍ਹਾਂ ਦੇ ਪਤੀ ਜਾਵੇਦ ਅਖਤਰ ਦੂਜੀ ਕਾਰ ਵਿੱਚ ਬੈਠੇ ਸਨ। ਐਕਸੀਡੈਂਟ ਦੀ ਖਬਰ ਸੁਣਦੇ ਹੀ ਫਿਲਮ ਅਤੇ ਰਾਜਨੀਤੀ ਜਗਤ ਦੇ ਲੋਕ ਸ਼ਬਾਨਾ ਦੀ ਸਲਾਮਤੀ ਲਈ ਦੁਆ ਕਰ ਰਹੇ ਹਨ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਬਾਨਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ਬਾਨਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸਾਰੇ ਹੀ ਦਰਸ਼ਕ ਉਹਨਾਂ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਦਸ ਦੇਈਏ ਕਿ ਸ਼ਬਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

Related posts

SSR Case: ਸੁਸ਼ਾਂਤ ਖੁਦਕੁਸ਼ੀ ਕੇਸ ‘ਚ ਕਰਨ ਜੌਹਰ ਸਣੇ 7 ਹੋਰ ਫ਼ਿਲਮੀ ਸਿਤਾਰਿਆਂ ਨੂੰ ਨੋਟਿਸ

On Punjab

ਅਸਲ ਜਿੰਦਗੀ ‘ਚ ਬੇਹੱਦ ਬੋਲਡ ਹੈ ਅਦਾਕਾਰਾ ਸੋਨਮ ਬਾਜਵਾ,ਤਸਵੀਰਾਂ ਆਈਆ ਸਾਹਮਣੇ

On Punjab

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ‘ਚ ਰੱਖਿਆ ਜਾ ਰਿਹੈ ਹਰ ਚੀਜ਼ ਦਾ ਪੂਰਾ ਖ਼ਿਆਲ, ਇਨ੍ਹਾਂ ਫੁੱਲਾਂ ਨਾਲ ਹੋਵੇਗੀ ਪੂਰੇ ਵੈਨਿਊ ਦੀ ਸਜਾਵਟ !

On Punjab