ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਐਨ.ਐਸ. ਐਸ ਵਿਭਾਗ ਵੱਲੋਂ ਨਹਿਰੂ ਯੁਵਾ ਕੇਂਦਰ ਅਤੇ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰਾਜ ਅਤੇ ਰਾਸ਼ਟਰ ਪੱਧਰ ਤੇ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਜਾਣਾ ਹੈ। ਇਸ ਆਯੋਜਨ ਲਈ ਜ਼ਿਲ੍ਹਾ ਪੱਧਰ ਤੇ 100 ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਤੇ ਇਨ੍ਹਾਂ ਨੌਜਵਾਨਾਂ ਦੀ ਉਮਰ ਹੱਦ 18 ਤੋਂ 25 ਸਾਲ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ. ਸਰਬਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਆਯੋਜਨ ਵਿੱਚ ਪੰਜਾਹ ਨੌਜਵਾਨਾਂ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਪੰਜਾਹ ਨੌਜਵਾਨਾਂ ਦੀ ਸਿੱਧੇ ਤੌਰ ਤੇ 18 ਅਤੇ 19 ਜਨਵਰੀ ਨੂੰ ਦੇਵ ਸਮਾਜ ਕਾਲਜ ਫਿਰੋਜ਼ਪੁਰ ਸ਼ਹਿਰ ਚੋਣ ਕਮੇਟੀ ਵੱਲੋਂ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਯੂਥ ਪਾਰਲੀਮੈਂਟ 24 ਜਨਵਰੀ ਨੂੰ ਦੇਵ ਸਮਾਜ ਕਾਲਜ ਫਿਰੋਜ਼ਪੁਰ ਸ਼ਹਿਰ ਵਿਖੇ ਕੀਤੀ ਜਾਵੇਗੀ ਅਤੇ ਇਸ ਯੂਥ ਪਾਰਲੀਮੈਂਟ ਦਾ ਨੋਡਲ ਅਦਾਰਾ ਦੇਵ ਸਮਾਜ ਕਾਲਜ ਹੋਵੇਗਾ ਜਿਸ ਦੀ ਸਮੁੱਚੀ ਦੇਖ ਰੇਖ ਡਾ ਮਧੂ ਪਰਾਸ਼ਰ ਕਾਲਜ ਪ੍ਰਿੰਸੀਪਲ ਕਰਨਗੇ। ਮੈਡਮ ਸਪਨਾ ਦੇਵ ਸਮਾਜ ਕਾਲਜ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰ. ਜਗਜੀਤ ਸਿੰਘ ਚਾਹਲ ਟੀਮ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਕਿਸੇ ਇੱਕ ਵਿਸ਼ੇ ਜਿਵੇਂ ਕਿ ਸੋਸ਼ਲ ਇਕਨਾਮਿਕ ਸ਼ਸ਼ਕਤੀਕਰਨ ਔਰਤ ਸ਼ਸ਼ਕਤੀਕਰਨ , ਬੇਟੀ ਬਚਾਓ ਤੋਂ ਸੁਕੰਨਿਆ ਸਮਰਿਧੀ ਤੋਂ ਮੁਦਰਾ ਇੰਜ ਆਫ ਲਿਵਿੰਗ ਫਾਰ ਆਲ ਸਿਟੀਜ਼ਨ, ਰਾਸ਼ਟਰੀ ਕਰੱਪਸ਼ਨ ਥ੍ਰੋ ਜ਼ੀਰੋ ਟੋਲਰੈਂਸ ਪੋਲਸੀ ਆਦਿ ਦੀ ਤਿਆਰੀ ਕਰਕੇ ਆਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵੈੱਬ ਸਾਈਟ http://www.yas.nic.in ਤੇ ਲੋਗਇਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰ: 98151-98179 ਤੇ ਵੀ ਸੰਪਰਕ ਕਰ ਸਕਦੇ ਹਨ।