Harjeeta best film national award : ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਨੂੰ ਹਾਲ ਹੀ ‘ਚ 66ਵੇਂ ਨੈਸ਼ਨਲ ਫਿਲਮ ਐਵਾਰਡ ‘ਚ ਬੈਸਟ ਫਿਲਮ ਐਵਾਰਡ ਮਿਲਿਆ। ਜਿਸ ਤੋਂ ਬਾਅਦ ਪੰਜਾਬੀ ਫਿਲਮੀ ਇੰਡਸਟਰੀ ਦੇ ਗਲਿਆਰਿਆਂ ‘ਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ। ਜਿੱਥੇ ਇਸ ਫਿਲਮ ਨੂੰ ਲੈ ਕੇ ਐਮੀ ਵਿਰਕ ਤੋਂ ਲੈ ਕੇ ਜਗਦੀਪ ਸਿੱਧੂ ਨੇ ਹੋਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਉੱਥੇ ਹੀ ਹਾਕੀ ਖਿਡਾਰੀ ਹਰਜੀਤ ਸਿੰਘ ਨੇ ਵੀ ਆਪਣੀ ਖੁਸ਼ੀ ਨੂੰ ਪੋਸਟ ਦੇ ਰਾਹੀਂ ਬਿਆਨ ਕੀਤਾ ਹੈ।ਉਨ੍ਹਾਂ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਭਾਵੁਕ ਹੁੰਦੇ ਹੋਏ ਲਿਖਿਆ ਹੈ, ”ਇਹ ਸਿਰਫ ਇਕ ਫਿਲਮ ਨਹੀਂ ਹੈ, ਮੇਰੀ ਜ਼ਿੰਦਗੀ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ‘ਹਰਜੀਤਾ’ ਫਿਲਮ ਦੀ ਪੂਰੀ ਟੀਮ ਦੇ ਲਈ ਲਿਖਿਆ ਹੈ, ”ਹਰਜੀਤਾ… ਮੇਰੀ ਰੀਅਲ ਜ਼ਿੰਦਗੀ ਤੋਂ ਮੇਰੀ ਰੀਲ ਲਾਈਫ…ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਰੱਬ ਨੇ ਮੇਰਾ ਬੀਤ ਗਿਆ ਦੱਸਣਯੋਗ ਹੈ ਕਿ ਐਮੀ ਵਿਰਕ ਨੇ ਫਿਲਮ ‘ਹਰਜੀਤਾ’ ‘ਚ ਮੁੱਖ ਭੂਮਿਕਾ ਨਿਭਾਈ ਸੀ।
ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਫਿਲਮ ਭਾਰਤੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਬਾਇਓਪਿਕ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਦੇ ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। ’66ਵੇਂ ਨੈਸ਼ਨਲ ਫਿਲਮ ਐਵਾਰਡ’ ਸਮਾਰੋਹ ਦੀ ਸਮਾਪਤੀ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕਰਦਿਆਂ ਕਿ 29 ਦਸੰਬਰ ਨੂੰ ਜੇਤੂਆਂ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੁਲਾਕਾਤ ਕਰਨਗੇ।
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ‘ਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ। ਇਸ ਦੇ ਨਾਲ ਹੀ ਕਿਸੇ ਪੰਜਾਬੀ ਫ਼ਿਲਮ ਨੂੰ 2015 ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਸਾਲ 1962 ਤੋਂ ਲੈ ਕੇ ਹੁਣ ਤੱਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ‘ਹਰਜੀਤਾ’ 21ਵੀਂ ਪੰਜਾਬੀ ਫ਼ਿਲਮ ਬਣੀ ਹੈ।ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸਾਵਨ ਰੂਪੋਵਾਲੀ, ਪੰਕਜ ਤ੍ਰਿਪਾਠੀ ਵੀ ਸੀ। ਫ਼ਿਲਮ ਦੇ ਹੀਰੋ ਐਮੀ ਦੀ ਤਾਂ ਜਲਦੀ ਹੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਨਾਲ ਫ਼ਿਲਮ ’83’ ‘ਚ ਨਜ਼ਰ ਆਉਣਗੇ।