37.15 F
New York, US
January 13, 2025
PreetNama
ਫਿਲਮ-ਸੰਸਾਰ/Filmy

ਐਮੀ ਵਿਰਕ ਨੇ ਸਾਂਝਾ ਕੀਤਾ ਨਵੇਂ ਗੀਤ ‘ਹਾਈ ਵੇ’ ਦਾ ਪੋਸਟਰ

Ammy virk-shared a poster: ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁੱਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ ਹੋਇਆ ਹੈ ਇਸ ਸਭ ਦੇ ਚਲਦੇ ਹੀ ਐਮੀ ਵਿਰਕ ਆਪਣੇ ਨਵੇਂ ਗੀਤ ਹਾਈ ਵੇ ਦੇ ਨਾਲ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਹਨ।

ਜੀ ਹਾਂ ਐਮੀ ਨੇ ਸੋਸ਼ਲ ਮੀਡਿਆ ਅਕਾਊਂਟ ਤੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ ਹੈ “ਇਹ ਗੀਤ ਤੁਹਾਡਾ ਦਿਲ ਜਿੱਤ ਲਵੇਗਾ!ਇਹ ਗੀਤ 16 ਦਸੰਬਰ ਨੂੰ ਦਰਸਕਾਂ ਦੇ ਰੁ ਬ ਰੁ ਹੋ ਜਾਵੇਗਾ। …..ਮੈਂ ਬਹੁਤ ਖੁਸ਼ ਤੇ ਉਤਸਾਹਿਤ ਹਾਂ ਜੇ.ਜਸਟ ਮਿਊਜ਼ਿਕ ਅਤੇ ਜਾਕੀ ਭਗਨਾਨੀ ਨਾਲ ਕੰਮ ਕਰਕੇ। ..ਇਹ ਮੇਰੇ ਮਨ ਪਸੰਦੀਦਾ ਵਿੱਚੋ ਇਕ ਹੈ। …ਵਾਹਿਗੁਰੂ ਜੀ ਨਾਲ ਹੀ ਉਹਨਾਂ ਨੇ ਸਾਰੀ ਟੀਮ ਨੂੰ ਵੀ ਟੈਗ ਕੀਤਾ। ਇਸ ਗੀਤ ਦੇ ਬੋਲ ਰਾਜ ਫਤਿਹਪੁਰ ਦੀ ਕਲਮ ਵਿੱਚੋ ਨਿਕਲੇ ਹਨ ਅਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਡਾਇਰੈਕਟ ਕੀਤੀ ਹੈ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਐਮੀ ਵਿਰਕ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਦੋ ਬਾਲੀਵੁੱਡ ਫ਼ਿਲਮਾਂ ਵੀ ਨੇ।

ਐਮੀ ਵਿਰਕ ਇਸ ਤੋਂ ਪਹਿਲਾਂ ਵੀ ਦੋਸਤਾਂ ਲਈ ਯਾਰ ਜੁੰਡੀ ਦੇ, ਜ਼ਿੰਦਾਬਾਦ ਯਾਰੀਆਂ ਵਰਗੇ ਗੀਤਾਂ ਦੇ ਰਾਹੀਂ ਮਿੱਤਰਾਂ ਦੀ ਅਹਿਮੀਅਤ ਨੂੰ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ ਅਗਲੀ ਵਾਰ ਤਾਨੀਆ ਦੇ ਨਾਲ ” ਸੁਫਨਾ ‘ ਫਿਲਮ ‘ਚ ਦਿਖਾਈ ਦੇਣਗੇ। ਫਿਲਹਾਂਲ ਉਹ ਫਿਲਮ ਦੀ ਸ਼ੂਟਿੰਗ’ ਚ ਰੁੱਝੇ ਹੋਏ ਹਨ। ਇਹ ਫਿਲਮ ਵੈਲਨਟਾਈਨ ਦੇ ਦਿਨ, 14 ਫਰਵਰੀ, 2020 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਇੱਕ ਸੰਗੀਤਕ ਰੋਮਾਂਟਿਕ ਕਹਾਣੀ ਤੇ ਅਧਾਰਿਤ ਬਣਨ ਜਾ ਰਹੀ ਹੈ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ। ਐਮੀ ਵਿਰਕ ਪੰਜਾਬੀ ਗੀਤਾਂ ਦੇ ਕਾਰਨ ਬਹੁਤ ਮਸ਼ਹੂਰ ਹਨ। ਓਹਨਾਂ ਦੇ ਬਹੁਤ ਸਾਰੇ ਗੀਤ ਹਿੱਟ ਹੋਏ ਹਨ ਅਤੇ ਉਹ ਪੰਜਾਬੀ ਮਿਊਜ਼ਕ ਇੰਡਸਟਰੀ ‘ਚ ਵਧੀਆ ਨਾਮ ਕਮਾ ਚੁੱਕੇ ਹਨ। ਐਮੀ ਵਿਰਕ ਦੇ ਗਾਣਿਆ ਦੇ ਨਾਲ-ਨਾਲ ਫਿਲਮਾ ਵੀ ਸੁਪਰਹਿੱਟ ਰਹੀਆ ਹਨ।

Related posts

ਪਰਿਵਾਰ ਨਾਲ ਖੂਬਸੂਰਤ ਸਮਾਂ ਬਤੀਤ ਕਰ ਰਹੀ ਪ੍ਰਿਯੰਕਾ , ਸ਼ੇਅਰ ਕੀਤੀਆਂ ਤਸਵੀਰਾਂ

On Punjab

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਅਤੇ ਭੈਣ ਸ਼ਮਿਤਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

On Punjab

ਕੋਰੋਨਾ ਵਾਇਰਸ ਕਾਰਨ ਸੰਨੀ ਲਿਓਨੀ ਨੂੰ ਲੱਗਦਾ ਹੈ ਡਰ, ਫੈਨਜ਼ ਨੂੰ ਦਿੱਤੀ ਸਲਾਹ

On Punjab