PreetNama
ਖਾਸ-ਖਬਰਾਂ/Important News

ਐਮੇਜ਼ਨ ਨੇ ਹਿੰਦੂ ਧਰਮ ਦੀ ਭਾਵਨਾਵਾਂ ਨੂੰ ਪਹੁੰਚਾਈ ਠੇਸ, ਰਾਮਦੇਵ ਨੇ ਕੀਤਾ ਟਵੀਟ

ਨਵੀਂ ਦਿੱਲੀਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ। ਇਸ ਤੋਂ ਬਾਅਦ ਐਮੇਜਨ ਖਿਲਾਫ 24 ਹਜ਼ਾਰ ਟਵੀਟ ਕੀਤੇ ਗਏ। ਇਨ੍ਹਾਂ ‘ਚ ‘ਬਾਈਕਾਟ ਐਮੇਜਨ’ ਟ੍ਰੈਂਡ ਕਰ ਰਿਹਾ ਹੈ।

ਹੁਣ ਇਸ ਮਾਮਲੇ ‘ਤੇ ਯੋਗ ਗੁਰੂ ਰਾਮਦੇਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਕੀ #ਐਮੇਜਨ ਇਸਲਾਮ ਤੇ ਇਸਾਈ ਧਰਮ ਦੇ ਪਵਿੱਤਰ ਫੋਟੋਆਂ ਨੂੰ ਇਸ ਅੰਦਾਜ਼ ‘ਚ ਪੇਸ਼ ਕਰ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਹਿਮਾਕਤ ਕਰ ਸਕਦਾ ਹੈਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆਹਮੇਸ਼ਾ ਭਾਰਤ ਦੇ ਪੂਰਵਜ ਦੇਵੀ ਦੇਵਤਿਆਂ ਦੀ ਬੇਇੱਜ਼ਤੀ ਕਿਉਂ?”

ਇਸ ਟਵੀਟ ਤੋਂ ਬਾਅਦ ਕਈ ਯੂਜ਼ਰ ਭਾਵੁਕ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਜਦੋਂ ਤਕ ਟੀਮ ਇਸ ਇਤਰਾਜ਼ਯੋਗ ਪੋਸਟ ਨੂੰ ਨਹੀਂ ਹਟਾਉਂਦੀ ਉਹ ਐਮੇਜਨ ਨੂੰ ਸਬਕ ਸਿਖਾਉਣ। ਇਸ ਲਈ ਉਹ ਆਰਡਰ ਕਰਨਗੇ ਕੈਸ਼ ਨਹੀਂ ਦੇਣਗੇ ਤੇ ਡਿਲਵਰੀ ਆਉਣ ‘ਤੇ ਇਸ ਨੂੰ ਲੈਣ ਤੋਂ ਵੀ ਇਨਕਾਰ ਕਰ ਦੇਣ।”

ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਐਮੇਜਨ ਦੀ ਕਿਸੇ ਪੋਸਟ ‘ਤੇ ਵਿਵਾਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਈਕਾਰਸ ਸਾਈਟ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਚੁੱਕੀ ਹੈ ਤੇ ਅਜਿਹੀ ਸਮਾਗਰੀ ਨੂੰ ਹੰਗਾਮਿਆਂ ਤੋਂ ਬਾਅਦ ਹਟਾ ਦਿੱਤਾ ਗਿਆ।

Related posts

ਚੀਨ ਦੇ ਸ਼ਹਿਰ ਵੁਹਾਨ ‘ਚ ਵਾਪਸ ਆਇਆ ਕੋਰੋਨਾ, ਹੁਣ ਪੂਰੀ 1.10 ਕਰੋੜ ਆਬਾਦੀ ਦਾ ਹੋਵੇਗਾ ਟੈਸਟ

On Punjab

ਸੁਰੱਖਿਆ ਬਲਾਂ ਦੇ ਕਾਫਲੇ ਨੂੰ ਬਣਾਇਆ ਨਿਸ਼ਾਨਾ, 15 ਕਮਾਂਡੋ ਸ਼ਹੀਦ

On Punjab

ਸਿੱਖਿਆ ਦੇਣ ਤੋਂ ਵੀ ਭੱਜ ਰਹੀਆਂ ਸਰਕਾਰਾਂ, ਕਾਲਜਾਂ ਦੀਆਂ 1872 ਪੋਸਟਾਂ ‘ਚੋਂ 1360 ਖਾਲੀ

Pritpal Kaur