ਅਮਰੀਕਾ ਨੇ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਐਲਿਜ਼ਬੈੱਥ ਜੌਨਸ ਨੂੰ ਭਾਰਤ ’ਚ ਅਮਰੀਕਾ ਦਾ ਅੰਤਰਿਮ ਮੁੱਖ ਰਾਜਦੂਤ ਨਿਯੁਕਤ ਕੀਤਾ ਹੈ ਤਾਂਕਿ ਉਹ ਦੁਨੀਆ ਦੀ ਸਭ ਤੋਂ ਅਹਿਮ ਦੁਵੱਲੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਹੋਰ ਵਿਸਥਾਰ ਦੇ ਸਕਣ।
ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਐਲਿਜ਼ਾਬੈੱਥ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਛੇਤੀ ਹੀ ਨਵੀਂ ਦਿੱਲੀ ਪਹੁੰਚੇਗੀ। 74 ਸਾਲਾ ਜੌਨਸ ਹਾਲ ਹੀ ਵਿਚ ਅਫਗਾਨ ਮੁਡ਼ਵਸੇਬਾ ਦੀ ਕਨਵੀਨਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ। ਉਹ ਸਭ ਤੋਂ ਪਹਿਲਾਂ ਯੂਰਪ ਤੇ ਯੂਰੇਸ਼ੀਆ ਦੀ ਸਹਾਇਕ ਵਿਦੇਸ਼ ਮੰਤਰੀ, ਮੁੱਖ ਸਹਾਇਕ ਵਿਦੇਸ਼ ਮੰਤਰੀ, ਸਾਬਕਾ ਤੇ ਕਜ਼ਾਕਸਤਾਨ ਦੀ ਰਾਜਦੂਤ ਵੀ ਰਹਿ ਚੁੱਕੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ’ਚ ਰਾਜਦੂਤ ਜੌਨਸ ਦੂਤਘਰ ਤੇ ਵਪਾਰਕ ਦੂਤਘਰ ਦੀ ਇੰਟਰ ਏਜੰਸੀ ਟੀਮ ’ਚ ਸ਼ਾਮਲ ਹੋਣਗੇ। ਉਹ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਹੋਰ ਵਿਸਥਾਰ ਦੇਣਗੇ।