ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਮੀ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਮਾਰਜ਼ੀਨਲ ਕਾਸਟ ਬੇਸਡ ਲੈਂਡਿੰਗ ਰੇਟ (ਐਮਸੀਐਲਆਰ) ‘ਤੇ 10 ਬੇਸਿਕ ਪੁਆਇੰਟ ਦੀ ਕਮੀ ਕੀਤੀ ਹੈ। ਇੱਕ ਸਾਲ ਵਾਲੇ ਲੋਨ ‘ਤੇ ਐਮਸੀਐਲਆਰ ਦੀ ਨਵੀਂ ਦਰ ਹੁਣ 8.5% ਹੋਵੇਗੀ ਜੋ ਪਹਿਲਾਂ 8.25 ਫੀਸਦੀ ਸੀ।
ਐਮਸੀਐਲਆਰ ਦੀ ਕੀਮਤ ਘੱਟ ਹੋਣ ‘ਤੇ ਹੋਮ ਲੋਨ ਸਸਤਾ ਹੋ ਜਾਵੇਗਾ। ਇਹ ਨਵੀਆਂ ਕੀਮਤਾਂ 10 ਸਤੰਬਰ ਯਾਨੀ ਕੱਲ੍ਹ ਤੋਂ ਲਾਗੂ ਹੋਣਗੀਆਂ। ਐਸਬੀਆਈ ਨੇ ਇਸ ਦੇ ਨਾਲ ਰਿਟੇਲ ਡਿਪਾਜ਼ਿਟ ਦਰਾਂ ‘ਚ ਵੀ 0.25% ਦੀ ਕਟੌਤੀ ਕੀਤੀ ਹੈ। ਬੈਂਕ ਨੇ ਟਰਮ ਡਿਪੋਜ਼ਿਟ ਰੇਟ ‘ਤੇ 0.10 ਤੇ 0.20 ਫੀਸਦ ਦੀ ਕਮੀ ਕੀਤੀ ਹੈ।
ਇਨ੍ਹਾਂ ਦਰਾਂ ‘ਚ ਕਮੀ ਤੋਂ ਬਾਅਦ ਇਹ 5ਵਾਂ ਮੌਕਾ ਹੈ ਜਦੋਂ ਐਸਬੀਆਈ ਨੇ ਇਸ ਸਾਲ ਆਪਣੀਆਂ ਦਰਾਂ ‘ਚ ਕਮੀ ਕੀਤੀ ਹੈ।