ਨਵੀਂ ਦਿੱਲੀ : ਐਸ਼ਵਰਿਆ ਰਾਏ (ਐਸ਼ਵਰਿਆ ਰਾਏ ) ਅਤੇ ਅਭਿਸ਼ੇਕ ਬੱਚਨ (ਅਭਿਸ਼ੇਕ ਬੱਚਨ) ਦੇ ਵੱਖ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਮੀਡੀਆ ‘ਚ ਸੁਰਖੀਆਂ ਵਿਚ ਹਨ। ਹਾਲਾਂਕਿ ਪਰਿਵਾਰ ਵੱਲੋਂ ਇਸ ‘ਤੇ ਕੋਈ ਬਿਆਨ ਨਹੀਂ ਦਿੱਤਾ ਗਿਆ। ਹੁਣ ਇਸ ਜੋੜੀ ਨੂੰ ਇਕੱਠਿਆਂ ਦੇਖ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਦੇ ਮੂੰਹ ਤੇ ਤਾਲਾ ਲੱਗ ਗਿਆ ਹੈ।
ਸਕੂਲ ਫੰਕਸ਼ਨ ’ਚ ਇਕੱਠੇ ਆਏ ਨਜ਼ਰ-ਇਸ ਜੋੜੀ ਨੂੰ ਮੁੰਬਈ ‘ਚ ਬੇਟੀ ਆਰਾਧਿਆ ਦੇ ਸਕੂਲ (aaradhya school function) ਫੰਕਸ਼ਨ ‘ਚ ਇਕੱਠਿਆਂ ਦੇਖਿਆ ਗਿਆ। ਪ੍ਰੋਗਰਾਮ ਦੇਖਣ ਲਈ ਦਾਦਾ ਅਮਿਤਾਭ ਬੱਚਨ ਵੀ ਸਕੂਲ ਪਹੁੰਚੇ। ਦਰਅਸਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ‘ਚ ਸਾਲਾਨਾ ਦਿਵਸ ਦੇ ਮੌਕੇ ‘ਤੇ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਨੇ ਇਕੱਠਿਆਂ ਆ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ।
ਕਾਲੇ ਸੂਟ ‘ਚ ਨਜ਼ਰ ਆਈ ਐਸ਼ਵਰਿਆ ਰਾਏ-ਇਸ ਦੌਰਾਨ ਐਸ਼ਵਰਿਆ ਰਾਏ ਮਨੀਸ਼ ਮਲਹੋਤਰਾ ਦੇ ਬਲੈਕ ਕਲਰ ਦੇ ਕਸਟਮ ਸੂਟ ਵਿਚ ਨਜ਼ਰ ਆਈ। ਨਾਲ ਹੀ ਉਸ ਨੇ ਮੈਚਿੰਗ ਦੁਪੱਟਾ ਵੀ ਲਿਆ ਹੋਇਆ ਸੀ। ਅਭਿਸ਼ੇਕ ਨੇ ਬਲੈਕ ਹੁੱਡੀ ਪਾਈ ਹੋਈ ਸੀ, ਜਿਸ ਨੂੰ ਉਸ ਨੇ ਮੈਚਿੰਗ ਜੌਗਰਸ ਤੇ ਵ੍ਹਾਈਟ ਸਨੀਕਰਸ ਨਾਲ ਜੋੜਿਆ ਸੀ।
ਇਸ ਤਰ੍ਹਾਂ ਅਭਿਸ਼ੇਕ ਬੱਚਨ ਨੇ ਐਸ਼ਵਰਿਆ ਦੀ ਕੀਤੀ ਦੇਖਭਾਲ-ਇਸ ਵੀਡੀਓ ਨੂੰ ਕਈ ਸੋਸ਼ਲ ਮੀਡੀਆ ਪੇਜਾਂ ‘ਤੇ ਸ਼ੇਅਰ ਕੀਤਾ ਗਿਆ ਹੈ ਪਰ ਇਕ ਚੀਜ਼ ਜਿਸ ਨੇ ਸਾਡਾ ਧਿਆਨ ਖਿੱਚਿਆ ਉਹ ਸੀ ਐਸ਼ਵਰਿਆ ਪ੍ਰਤੀ ਅਭਿਸ਼ੇਕ ਦੀ ਕੇਅਰਿੰਗ ਲੁਕ। ਅਸਲ ‘ਚ ਐਸ਼ਵਰਿਆ ਨੇ ਆਪਣਾ ਦੁਪੱਟਾ ਓਪਨ ਰੱਖਿਆ ਸੀ ਤੇ ਕਾਫੀ ਲੰਬਾ ਹੋਣ ਕਰਕੇ ਜ਼ਮੀਨ ਨੂੰ ਛੂਹ ਰਿਹਾ ਸੀ। ਅਭਿਸ਼ੇਕ ਨੂੰ ਕਦੇ ਐਸ਼ਵਰਿਆ ਦਾ ਦੁਪੱਟਾ ਸੰਭਾਲਦਿਆਂ ਦੇਖਿਆ ਗਿਆ ਤੇ ਕਦੇ ਉਸ ਦੇ ਮੋਢੇ ‘ਤੇ ਹੱਥ ਰੱਖਿਆਂ। ਦਰਅਸਲ ਅੰਦਰ ਵੜਦਿਆਂ ਹੀ ਅਭਿਸ਼ੇਕ ਆਪਣੀ ਪਤਨੀ ਨੂੰ ਅੱਗੇ ਕਰਦਾ ਹੈ ਤੇ ਪਹਿਲਾਂ ਉਸ ਨੂੰ ਅੰਦਰ ਜਾਣ ਲਈ ਕਹਿੰਦਾ ਹੈ। ਅਦਾਕਾਰ ਦੇ ਇਸ ਹਾਵ-ਭਾਵ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਗਈ। ਐਸ਼ਵਰਿਆ ਅਤੇ ਅਭਿਸ਼ੇਕ ਨੂੰ ਇਸ ਤਰ੍ਹਾਂ ਇਕੱਠਿਆਂ ਦੇਖ ਕੇ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।