39.96 F
New York, US
December 12, 2024
PreetNama
ਖਾਸ-ਖਬਰਾਂ/Important News

ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰੇ ਬਾਇਡਨ ਪ੍ਰਸ਼ਾਸਨ

 ਅਮਰੀਕਾ ਦੀ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਅੰਦਰ ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰਨ ਦੀ ਮੰਗ ਤੇਜ਼ ਹੋਣ ਲੱਗੀ ਹੈ। ਪਾਰਟੀ ਦੇ ਕੁਝ ਐੱਮਪੀਜ਼ ਨੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟਰੰਪ ਦੇ ਕਾਰਜਕਾਲ ਦੌਰਾਨ ਵੀਜ਼ੇ ‘ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ੇ ‘ਤੇ ਪਾਬੰਦੀ ਕਾਰਨ ਅਮਰੀਕੀ ਮਾਲਕਾਂ ‘ਚ ਬੇਯਕੀਨੀ ਦਾ ਮਾਹੌਲ ਹੈ।

ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਹੁੰਦਿਆਂ ਐੱਚ-1ਬੀ ਸਮੇਤ ਵੱਖ-ਵੱਖ ਤਰ੍ਹਾਂ ਦੇ ਵਰਕ ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਇਸ ਆਦੇਸ਼ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਜਾਵੇਗੀ। ਇਸ ਪਾਬੰਦੀ ਨੂੰ ਖ਼ਤਮ ਕਰਨ ਲਈ ਪੰਜ ਡੈਮੋਕ੍ਰੇਟਸ ਸੈਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਪਾਬੰਦੀਆਂ ਜਾਰੀ ਰਹਿਣ ਨਾਲ ਅਮਰੀਕੀ ਮਾਲਕਾਂ ਦੇ ਨਾਲ ਹੀ ਉਨ੍ਹਾਂ ਦੇ ਵਿਦੇਸ਼ੀ ਪੇਸ਼ੇਵਰਾਂ ਅਤੇ ਪਰਿਵਾਰਾਂ ‘ਚ ਬੇਯਕੀਨੀ ਦੀ ਸਥਿਤੀ ਹੈ।

ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ‘ਚ ਲੋਕਪਿ੍ਰਆ ਹੈ। ਇਸ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਉੱਚ ਸਿੱਖਿਅਤ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ। ਚੋਣ ਪ੍ਰਚਾਰ ਦੌਰਾਨ ਬਾਇਡਨ ਨੇ ਵਾਅਦਾ ਕੀਤਾ ਸੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਐੱਚ-1ਬੀ ਵੀਜ਼ੇ ‘ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰ ਦੇਣਗੇ।

Related posts

ਕਿਸਾਨ ਏਕਤਾ ਮੋਰਚਾ ਤੇ ਟਵਿੱਟਰ ਟੂ ਟਰੈਕਟਰ ਅਕਾਊਂਟ ਸਣੇ ਸੈਂਕੜੇ ਅਕਾਊਂਟ ਸਸਪੈਂਡ, ਜਾਂਚ ਏਜੰਸੀਆਂ ਦੀ ਮੰਗ ‘ਤੇ Twitter ਨੇ ਕੀਤੀ ਕਾਰਵਾਈ

On Punjab

Coronavirus: APPLE ਦੇ ਸਾਰੇ ਸਟੋਰ 27 ਮਾਰਚ ਤੱਕ ਰਹਿਣਗੇ ਬੰਦ

On Punjab

ਛੇ ਸਾਲ ‘ਚ ਵੀ ਪੂਰਾ ਨਹੀਂ ਹੋਇਆ ਪੌਣੇ 3 ਕਿਲੋਮੀਟਰ ਰੇਲਵੇ ਟ੍ਰੈਕ

On Punjab