ਨਵੀਂ ਦਿੱਲੀ-ਦਿੱਲੀ ਪੁਲੀਸ ਨੇ ਇੱਕ ਮੋਡੀਫਾਈਡ ਸਾਈਲੈਂਸਰ ਮੋਟਰਸਾਈਕਲ ਦੀ ਵਰਤੋਂ ਕਰਨ ਅਤੇ ਡਿਊਟੀ ’ਤੇ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਲਈ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਨ ਲਈ ਲਗਭਗ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲੀਸ ਟੀਮ ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦੇ ਓਖਲਾ ਖੇਤਰ ਵਿੱਚ ਸੁਰੱਖਿਆ ਗਸ਼ਤ ਕਰ ਰਹੀ ਸੀ।
ਪੁਲੀਸ ਅਨੁਸਾਰ ਇਹ ਦੋਨੋਂ ਨੌਜਵਾਨ ਗਲਤ ਤਰੀਕੇ ਨਾਲ ਮੋਟਰਸਾਇਕਲ ਚਲਾ ਰਹੇ ਸਨ, ਮੋਡੀਫਾਈਡ ਸਾਈਲੈਂਸਰ ਨਾਲ ਉੱਚੀ-ਉੱਚੀ ਅਵਾਜ਼ ਲਗਾ ਰਹੇ ਸਨ ਅਤੇ ਜ਼ਿਗਜ਼ੈਗ ਤਰੀਕੇ ਨਾਲ ਡਰਾਇਵਿੰਗ ਰਹੇ ਸਨ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਅਤੇ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਕਿ ਉਹ ਉਸਦੇ ਪਿਤਾ ਦੀ ਸਥਿਤੀ ਕਾਰਨ ਉਸਨੂੰ ਨਿਸ਼ਾਨਾ ਬਣਾ ਰਹੇ ਹਨ।
ਪੁਲਿਸ ਨੇ ਕਿਹਾ, “ਦਿੱਲੀ ਪੁਲਿਸ ਦੀ ਗਸ਼ਤ ਦੌਰਾਨ, ਦੋ ਲੜਕੇ ਇੱਕ ਬੁਲੇਟ ‘ਤੇ ਦੇਖੇ ਗਏ, ਉਹ ਗਲਤ ਪਾਸੇ ਤੋਂ ਆ ਰਹੇ ਸਨ ਅਤੇ ਬੁਲੇਟ ਦੇ ਮੋਡੀਫਾਇਰ ਸਾਈਲੈਂਸਰ ਨਾਲ ਉੱਚੀ-ਉੱਚੀ ਆਵਾਜ਼ ਕੱਢ ਰਹੇ ਸਨ। ਬਾਈਕ ਨੂੰ ਜ਼ਿਗਜ਼ੈਗ ਤਰੀਕੇ ਨਾਲ ਸਵਾਰ ਕੀਤਾ ਜਾ ਰਿਹਾ ਸੀ। ਪੁਲਿਸ ਨੇ ਲੜਕਿਆਂ ਨੂੰ ਫੜ ਲਿਆ ਅਤੇ ਇੱਕ ਲੜਕੇ ਨੇ ਦੱਸਿਆ ਕਿ ਉਹ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਸੀ। ਉਸ ਨੇ ਪੁਲਿਸ ‘ਤੇ ਦੋਸ਼ ਲਗਾਉਂਦੇ ਹੋਏ ਦੁਰਵਿਵਹਾਰ ਕੀਤਾ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਉਹ ‘ਆਪ’ ਵਿਧਾਇਕ ਦਾ ਪੁੱਤਰ ਹੈ।
ਇੱਕ ਲੜਕੇ ਨੇ ਅਮਾਨਤੁੱਲਾ ਖਾਨ ਫੋਨ ਕੀਤਾ ਅਤੇ ਐਸਐਚਓ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਵਿੱਚ ਲੜਕੇ ਆਪਣੇ ਨਾਮ ਅਤੇ ਪਤੇ ਦਾ ਖੁਲਾਸਾ ਕੀਤੇ ਬਿਨਾਂ ਚਲੇ ਗਏ। ਏਐਸਆਈ ਵੱਲੋਂ ਉਨ੍ਹਾਂ ਦੇ ਬੁਲੇਟ ਮੋਟਰਸਾਇਕਲ ਨੂੰ ਥਾਣੇ ਲੈਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕੇਸ ਦਰਜ ਕਰਕੇ ਚਲਾਨ ਜਾਰੀ ਕਰ ਦਿੱਤਾ ਗਿਆ ਹੈ। ਉਸ ਦੀ ਬਾਈਕ ਨੂੰ ਕਈ ਕਾਰਵਾਈਆਂ ਤਹਿਤ ਜ਼ਬਤ ਕੀਤਾ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।