66.38 F
New York, US
November 7, 2024
PreetNama
ਖਾਸ-ਖਬਰਾਂ/Important News

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਦੀ ਹੋਈ ਮੌਤ

Oak Creak Victim: ਅਮਰੀਕੀ ਸੂਬੇ ਵਿਸਕੌਨਸਿਨ ’ਚ ਮਿਲਵਾਕੀ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਗੋਲੀ ਕਾਂਡ ਦੇ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ ਇਹ ਗੋਲੀ ਕਾਂਡ 5 ਅਗਸਤ, 2012 ਨੂੰ ਵਾਪਰਿਆ ਸੀ; ਜਦੋਂ ਨਸਲੀ ਮਾਨਸਿਕਤਾ ਵਾਲੇ ਇੱਕ ਹਮਲਾਵਰ ਨੇ ਅਚਾਨਕ ਗੁਰੂਘਰ ਦੇ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਗੋਲੀਕਾਂਡ ’ਚ ਛੇ ਸਿੱਖ ਸ਼ਰਧਾਲੂਆਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ ਪੁਲਿਸ ਦੀ ਗੋਲੀਬਾਰੀ ਨਾਲ ਹਮਲਾਵਰ ਵੇਡ ਮਾਈਕਲ ਪੇਜ ਵੀ ਮਾਰਿਆ ਗਿਆ ਸੀ। ਹੁਣ ਸੋਮਵਾਰ ਨੂੰ ਬਾਬਾ ਪੰਜਾਬ ਸਿੰਘ ਦੀ ਵੀ ਮੌਤ ਹੋ ਗਈ ਹੈ। ਇੰਝ ਸਾਢੇ ਸੱਤ ਵਰ੍ਹੇ ਪੁਰਾਣੇ ਓਕ ਕ੍ਰੀਕ ਗੁਰੂਘਰ ਗੋਲੀਕਾਂਡ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 8 ਹੋ ਗਈ ਹੈ।

ਮਿਲਵਾਕੀ ਕਾਊਂਟੀ ਮੈਡੀਕਲ ਇਗਜ਼ਾਮੀਨਰ ਦੀ ਰਿਪੋਰਟ ਮੁਤਾਬਕ ਓਕ ਕ੍ਰੀਕ ਗੁਰੂਘਰ ’ਚ ਵਾਪਰੀ ਇਸ ਵਾਰਦਾਤ ’ਚ ਬਾਬਾ ਪੰਜਾਬ ਸਿੰਘ ਦੇ ਚਿਹਰੇ ਉੱਤੇ ਗੋਲ਼ੀ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ ਤੇ ਉਨ੍ਹਾਂ ਦਾ ਬਾਕੀ ਦਾ ਜੀਵਨ ਬਿਸਤਰੇ ’ਤੇ ਹੀ ਬੀਤ ਰਿਹਾ ਸੀ। ਇੱਥੇ ਵਰਨਣਯੋਗ ਹੈ ਕਿ ਸਾਲ 2017 ’ਚ ਬਾਬਾ ਪੰਜਾਬ ਸਿੰਘ ਦੇ ਪੁੱਤਰ ਰਘੂਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਜਦੋਂ ਵੀ ਬਿਸਤਰੇ ’ਤੇ ਪਏ ਆਪਣੇ ਪਿਤਾ ਨੂੰ ਪੁੱਛਦੇ ਹਨ ਕਿ ਕੀ ਉਹ ਚੜ੍ਹਦੀ ਕਲਾ ’ਚ ਹਨ, ਤਾਂ ਉਹ ਦੋ ਵਾਰ ਅੱਖਾਂ ਝਪਕਾ ਕੇ ਇਹੋ ਕਹਿੰਦੇ ਜਾਪਦੇ ਸਨ ਕਿ ‘ਹਾਂ, ਮੈਂ ਚੜ੍ਹਦੀ ਕਲਾ ’ਚ ਹਾਂ।’ ਇਸ ਘਟਨਾ ਦੀ ਸਮੁੱਚੇ ਵਿਸ਼ਵ ’ਚ ਵੱਡੇ ਪੱਧਰ ਉੱਤੇ ਸਖ਼ਤ ਨਿਖੇਧੀ ਹੋਈ ਸੀ ਤੇ ਉਦੋਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਨੇ ਵੀ ਸਿੱਖਾਂ ਦੀ ਤਦ ਬਹੁਤ ਮਦਦ ਕੀਤੀ ਸੀ।

Related posts

Parkash Singh Badal: ਪੰਜ ਤੱਤਾਂ ‘ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ,ਰਾਜਨੀਤਕ ਆਗੂਆਂ ਨੇ ਪ੍ਰਗਟਾਇਆ ਦੁੱਖ

On Punjab

ਅਮਰੀਕਾ ‘ਚ ਫਿਰ ਅਸ਼ਵੇਤ ਨੂੰ ਪੁਲਿਸ ਨੇ ਮਾਰੀ ਗੋਲੀ, ਮੌਤ ਤੋਂ ਬਾਅਦ ਪ੍ਰਦਰਸ਼ਨ ਜਾਰੀ

On Punjab

184 ਦੇਸ਼ ਚੀਨ ਦੀ ਗਲਤੀ ਕਾਰਨ ਨਰਕ ‘ਚੋਂ ਲੰਘ ਰਹੇ ਹਨ: ਡੋਨਾਲਡ ਟਰੰਪ

On Punjab