PreetNama
ਰਾਜਨੀਤੀ/Politics

ਓਬਾਮਾ ਨੇ ਰਾਹੁਲ ਗਾਂਧੀ ਬਾਰੇ ਕੀਤਾ ਵੱਡਾ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਟਿੱਪਣੀ

ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਆਈ ਹੈ। ਇਸ ਕਿਤਾਬ ‘ਚ ਓਬਾਮਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜਿਕਰ ਕੀਤਾ ਹੈ। ਓਬਾਮਾ ਨੇ ਆਪਣੀ ਆਤਮਕਥਾ ‘ਏ ਪ੍ਰੌਮਿਸਡ ਲੈਂਡ’ ‘ਚ ਰਾਹੁਲ ਗਾਂਧੀ ਤੇ’ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਦੱਸਿਆ।

ਬਰਾਕ ਓਬਾਮਾ ਨੇ ਕਿਤਾਬ ‘ਚ ਰਾਹੁਲ ਗਾਂਧੀ ਦੀ ਤੁਲਨਾ ਵਿਦਿਆਰਥੀਆਂ ਨਾਲ ਕੀਤੀ ਹੈ। ਓਬਾਮਾ ਨੇ ਲਿਖਿਆ ਕਿ ਰਾਹੁਲ ਗਾਂਧੀ ਇੱਕ ਅਜਿਹੇ ਵਿਦਿਆਰਥੀ ਹਨ ਜਿਸ ਨੇ ਕੋਰਸਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ। ਬਰਾਕ ਓਬਾਮਾ 2017 ‘ਚ ਭਾਰਤ ਦੌਰੇ ਤੇ ਆਏ ਸਨ। ਉਸ ਸਮੇਂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ।

ਮਨਮੋਹਨ ਸਿੰਘ ‘ਚ ਦ੍ਰਿੜ ਨਿਸ਼ਠਾ

ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਰਾਹੁਲ ਗਾਂਧੀ ਤੋਂ ਇਲਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਜਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਲਿਖਿਆ ਕਿ ਉਨ੍ਹਾਂ ‘ਚ ਇੱਕ ਦ੍ਰਿੜ ਨਿਸ਼ਠਾ ਹੈ।

ਜੋ ਬਾਇਡਨ ਸੱਭਿਅਕ ਵਿਅਕਤੀ

ਓਬਾਮਾ ਨੇ ਆਪਣੀ ਕਿਤਾਬ ‘ਚ ਅਮਰੀਕਾ ‘ਚ ਰਾਸ਼ਟਰਪਤੀ ਚੋਣ ਜਿੱਤ ਚੁੱਕੇ ਬਾਇਡਨ ਦਾ ਜਿਕਰ ਕਰਦਿਆਂ ਉਨ੍ਹਾਂ ਨੂੰ ਸੱਭਿਅਕ ਵਿਅਕਤੀ ਦੱਸਿਆ ਹੈ। ਉੱਥੇ ਹੀ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਤੁਲਨਾ ਸਟ੍ਰੀਟ-ਸਮਾਰਟ ਬਾਸੇਜ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪੁਤਿਨ ਇਕ ਸਮੇਂ ਸ਼ਿਕਾਗੋ ਨੂੰ ਚਲਾਉਣ ਵਾਲੇ ਸਟ੍ਰੀਟ ਸਮਾਰਟ ਬਾਸੇਜ ਦੀ ਯਾਦ ਦਿਵਾਉਂਦੇ ਹਨ।

Related posts

ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਲਈ ਨਵਾਂ ਫਰਮਾਨ

On Punjab

ਲੋਕ ਖੁੱਲ੍ਹ ਕੇ ‘ਆਪ-ਦਾ’ ਨਾਲ ਗੁੱਸਾ ਜ਼ਾਹਰ ਕਰ ਰਹੇ ਹਨ: ਨਰਿੰਦਰ ਮੋਦੀ

On Punjab

28 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਮਾਮਲੇ ਵਿੱਚ ਪਤਨੀ ਸਮੇਤ ਸਹੁਰੇ ਪਰਿਵਾਰ ’ਤੇ ਮਾਮਲਾ ਦਰਜ

On Punjab