ਸਾਬਕਾ ਭਾਰਤੀ ਫੁੱਟਬਾਲਰ ਤੇ 1960 ਦੇ ਰੋਮ ਓਲੰਪਿਕ ‘ਚ ਹਿੱਸਾ ਲੈਣ ਵਾਲੇ ਸੈਯਦ ਸ਼ਾਹਿਦ ਹਕੀਮ ਦਾ ਗੁਲਬਰਗਾ ਦੇ ਇਕ ਹਸਪਤਾਲ ‘ਚ ਐਤਵਾਰ ਨੂੰ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਕੀਮ ਸਾਬ ਨਾਂ ਤੋਂ ਲੋਕਪ੍ਰਿਅ ਸੈਯਦ ਸ਼ਾਹਿਦ ਹਕੀਮ 82 ਸਾਲ ਦੇ ਸਨ। ਉਨ੍ਹਾਂ ਨੂੰ ਹਾਲ ‘ਚ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਲਬਰਗਾ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਹਕੀਮ ਪੰਜ ਦਹਾਕਾ ਤਕ ਭਾਰਤੀ ਫੁੱਟਬਾਲਰ ਨਾਲ ਜੁੜੇ ਰਹੇ। ਉਸ ਤੋਂ ਬਾਅਦ ਉਹ ਕੋਚ ਬਣੇ ਤੇ ਉਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਏਸ਼ੀਆਈ ਖੇਡ 1982 ‘ਚ ਪੀਕੇ ਬਨਰਜੀ ਨਾਲ ਸਹਾਇਕ ਕੋਚ ਸਨ ਤੇ ਬਾਅਦ ‘ਚ ਮਡਰੇਕਾ ਕੱਪ ਦੌਰਾਨ ਰਾਸ਼ਟਰੀ ਟੀਮ ਦੇ ਮੁੱਖ ਕੋਚ ਬਣੇ।
AIFF condoles SS Hakim’s death 🙏💐
Read here 👉 https://t.co/f8JRZE77fr#IndianFootball #RIP pic.twitter.com/i3BDCbFoV6
Indian Football Team (@IndianFootball) August 22, 2021
ਘਰੇਲੂ ਪੱਧਰ ‘ਤੇ ਕੋਚ ਦੇ ਰੂਪ ‘ਚ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਰਿਹਾ ਜਦਕਿ ਉਨ੍ਹਾਂ ਦੇ ਰਹਿੰਦਿਆਂ ਟੀਮ ਨੇ 1988 ‘ਚ ਈਸਟ ਬੰਗਾਲ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਡੂਰੰਡ ਕੱਪ ਜਿੱਤਿਆ ਸੀ। ਉਹ ਸਾਲਗਾਵਕਰ ਦੇ ਵੀ ਕੋਚ ਰਹੇ।
ਉਹ ਫੀਫਾ ਦੇ ਅੰਤਰਰਾਸ਼ਟਰੀ ਰੈਫਰੀ ਵੀ ਰਹੇ ਤੇ ਉਨ੍ਹਾਂ ਨੂੰ ਵੱਕਾਰੀ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਵਾਈ ਸੈਨਾ ਦੇ ਸਾਬਕਾ ਸਕਵਾਰਡਨ ਲੀਡਰ ਹਕੀਮ ਭਾਰਤੀ ਖੇਡ ਅਥਾਰਟੀ ਦੇ ਖੇਤਰੀਅ ਨਿਦੇਸ਼ਕ ਵੀ ਰਹੇ। ਉਹ ਅੰਡਰ-17 ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਪਰਿਯੋਜਨਾ ਨਿਦੇਸ਼ਕ ਵੀ ਰਹੇ।