ਦਿੱਲੀ ਪੁਲਿਸ ਨੇ ਮਾਡਲ ਟਾਊਨ ਸਥਿਤ ਛੱਤਰਸਾਲ ਸਟੇਡੀਅਮ ‘ਚ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ‘ਚ ਮੁਲਜ਼ਮ ਓਲੰਪੀਅਨ ਸੁਸ਼ੀਲ ਕੁਮਾਰ ਦੀ ਗਿ੍ਫ਼ਤਾਰੀ ‘ਤੇ ਸੋਮਵਾਰ ਨੂੰ ਇਕ ਲੱਖ ਦਾ ਇਨਾਮ ਐਲਾਨ ਦਿੱਤਾ ਹੈ। ਉਸ ਦੇ ਸਹਿਯੋਗੀ ਅਜੈ ਦੀ ਗਿ੍ਫ਼ਤਾਰੀ ‘ਤੇ 50 ਹਜ਼ਾਰ ਦਾ ਇਨਾਮ ਐਲਾਨਿਆ ਹੋਇਆ ਹੈ।
ਯਾਦ ਰਹੇ ਕਿ ਹੱਤਿਆ ਦੇ ਇਸ ਮਾਮਲੇ ‘ਚ ਸੁਸ਼ੀਲ ਸਮੇਤ ਨੌਂ ਲੋਕ ਫਰਾਰ ਚੱਲ ਰਹੇ ਹਨ। ਪੁਲਿਸ ਦੇ ਇਕ ਅਧਿਕਾਰੀ ਦੇ ਮੁਤਾਬਕ ਸੁਸ਼ੀਲ ਤੇ ਹੋਰ ਮੁਲਜ਼ਮਾਂ ਨੂੰ ਕੋਰਟ ਤੋਂ ਭਗੌੜਾ ਐਲਾਨਣ ਤੇ ਕੁਰਕੀ ਵਾਰੰਟ ਜਾਰੀ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਰੋਹਿਣੀ ਕੋਰਟ ਮੁਲਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਸੁਸ਼ੀਲ ਕੁਮਾਰ ਕੁਝ ਗੈਂਗਸਟਰਾਂ ਨਾਲ ਛੱਤਰਸਾਲ ਸਟੇਡੀਅਮ ਪੁੱਜਾ ਸੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਸਾਗਰ ਧਨਖੜ ਨਾਲ ਮਾਰਕੁੱਟ ਕੀਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।