ਅਫਗਾਨਿਸਤਾਨ ਇਕ ਵਾਰ ਮੁੜ ਤਾਲਿਬਾਨੀ ਕਾਨੂੰਨਾਂ ਦੇ ਸ਼ਿਕੰਜੇ ‘ਚ ਹਨ। ਉਸ ਦੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਔਰਤਾਂ ਤੋਂ ਹੀ ਹੋਈ ਹੈ। ਤਾਲਿਬਾਨ ਨੇ ਫਰਮਾਨ ਜਾਰੀ ਕੀਤਾ ਹੈ ਕਿ ਕਿਸੇ ਵੀ ਕਾਲਜ ‘ਚ ਮੁੰਡੇ-ਕੁੜੀਆਂ ਨਾਲ ਨਹੀਂ ਪੜ੍ਹਨਗੇ। ਕੁੜੀਆਂ ਦੀ ਕਲਾਸ ਵੱਖ ਤੋਂ ਲਾਈਆਂ ਜਾਣਗੀਆਂ।
ਤਾਲਿਬਾਨ ਦੇ ਉੱਚ ਸਿੱਖਿਆ ਵਿਭਾਗ ਦੇ ਕਾਰਜਕਾਰੀ ਮੰਤਰੀ ਅਬਦੁਲ ਬਕੀ ਹੱਕਾਨੀ ਨੇ ਪਬਲਿਕ ਤੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਕਿਹਾ ਹੈ ਕਿ ਕੁੜੀਆਂ ਨੂੰ ਸਿੱਖਿਆ ਦਾ ਅਧਿਕਾਰ ਹੈ ਪਰ ਉਨ੍ਹਾਂ ਦੀ ਕਲਾਸ ਵੱਖ ਤੋਂ ਲਾਈ ਜਾਵੇਗੀ। ਮੁੰਡੇ-ਕੁੜੀਆਂ ਇਕੱਠਿਆਂ ਨਹੀਂ ਪੜ੍ਹਦੇ। ਇਹ ਜਾਣਕਾਰੀ ਹੱਕਾਨੀ ਨੇ ਇਕ ਸਮਾਗਮ ‘ਚ ਦਿੱਤੀ। ਇਸ ਸਮਾਗਮ ‘ਚ ਸਾਬਕਾ ਉੱਚ ਸਿੱਖਿਆ ਮੰਤਰੀ ਅਬਾਸ ਬਸੀਰ ਨੇ ਕਿਹਾ ਕਿ 20 ਸਾਲ ‘ਚ ਸਿੱਖਿਆ ਹੀ ਅਜਿਹਾ ਇਕ ਸੈਕਟਰ ਹੈ, ਜਿਸ ਨੇ ਸਭ ਤੋਂ ਜ਼ਿਆਦਾ ਪ੍ਰਗਤੀ ਕੀਤੀ ਹੈ।
ਨਵੇਂ ਮੰਤਰੀ ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਜਲਦ ਹੀ ਖੋਲ੍ਹਿਆ ਜਾਵੇਗਾ। ਨਾਲ ਹੀ ਯੂਨੀਵਰਸਿਟੀ ‘ਚ ਪੜਾਉਣ ਵਾਲੇ ਹੋਰ ਮੁਲਾਜ਼ਮਾਂ ਨੂੰ ਜਲਦ ਹੀ ਸੈਲਰੀ ਦਿੱਤੀ ਜਾਵੇਗੀ। ਅਫਗਾਨਿਸਤਾਨ ਦੇ ਸਿੱਖਿਆ ਖੇਤਰ ਦੇ ਜਾਣਕਾਰਾਂ ਦਾ ਮੰਣਨਾ ਹੈ ਕਿ ਤਾਲਿਬਾਨ ਦੇ ਫਰਮਾਨ ਤੋਂ ਬਾਅਦ ਕੁੜੀਆਂ ਦੀ ਕਲਾਸਾਂ ਵੱਖ ਲਾਉਣ ਲਈ ਜ਼ਿਆਦਤਰ ਸਟਾਫ ਦੀ ਵਿਵਸਥਾ ਕਰਨਾ ਚੁਣੌਤੀਪੂਰਨ ਹੋਵੇਗਾ।