ਆਧੁਨਿਕ ਸਮੇਂ ’ਚ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਕੁਝ ਲੋਕ ਚਾਹ ਪੀਣੀ ਪਸੰਦ ਕਰਦੇ ਹਨ, ਤਾਂ ਕੁਝ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ। ਹਾਲਾਂਕਿ, ਅੱਜ ਕੱਲ੍ਹ ਗ੍ਰੀਨ ਟੀ ਟ੍ਰੈਂਡਿੰਗ ’ਚ ਹੈ। ਡਾਕਟਰਸ ਵੀ ਸਿਹਤਮੰਦ ਰਹਿਣ ਲਈ ਮਿਲਕ ਟੀ ਦੀ ਥਾਂ ਗ੍ਰੀਨ ਟੀ ਪੀਣ ਦੀ ਸਲਾਹ ਦਿੰਦੇ ਹਨ। ਗ੍ਰੀਨ ਟੀ ਸਿਹਤ ਤੇ ਸੁੰਦਰਤਾ ਦੋਵਾਂ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਵੱਧਦੇ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਉਥੇ ਹੀ ਕਈ ਦੇਸ਼ਾਂ ’ਚ ਗ੍ਰੀਨ ਕੌਫੀ ਵੀ ਕਾਫੀ ਪਾਪੂਲਰ ਹੈ ਅਤੇ ਹੌਲੀ-ਹੌਲੀ ਇਹ ਵਿਸ਼ਵ ਭਰ ’ਚ ਫੈਲ ਰਹੀ ਹੈ। ਕਈ ਸੋਧਾਂ ’ਚ ਗ੍ਰੀਨ ਕੌਫੀ ਦੇ ਫਾਇਦਿਆਂ ਨੂੰ ਗਿਣਾਇਆ ਗਿਆ ਹੈ। ਖ਼ਾਸ ਤੌਰ ’ਤੇ ਮੋਟਾਪੇ ਤੇ ਹਾਈ ਬੀਪੀ ’ਚ ਇਹ ਦਵਾ ਸਮਾਨ ਹੈ। ਇਸਤੋਂ ਇਲਾਵਾ ਗ੍ਰੀਨ ਕੌਫੀ ਨੂੰ ਡਿਟਾਕਸ ਦੇ ਰੂਪ ’ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਸੇਵਨ ਨਾਲ ਮੈਟਾਬੌਲਿਜ਼ਮ ’ਚ ਵੀ ਸੁਧਾਰ ਹੁੰਦਾ ਹੈ। ਜੇਕਰ ਤੁਹਾਨੂੰ ਗ੍ਰੀਨ ਕੌਫੀ ਬਾਰੇ ਨਹੀਂ ਪਤਾ ਤਾਂ ਆਓ ਜਾਣਦੇ ਇਸਦੇ ਫਾਇਦੇ…
researchgate.net ’ਤੇ CRITICAL REVIEWS IN FOOD SCIENCE AND NUTRITION ਦੀ ਇਕ ਸੋਧ ਅਨੁਸਾਰ, ਗ੍ਰੀਨ ਕੌਫੀ ’ਚ ਮੈਕਰੋ ਨਿਊਟ੍ਰੀਐਂਟਸ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਤੇ ਫੈਟ ਪਾਈ ਜਾਂਦੀ ਹੈ। ਨਾਲ ਹੀ ਇਸ ’ਚ ਕੁਦਰਤੀ ਐਂਟੀ-ਆਕਸੀਡੈਂਟਸ ਦੇ ਗੁਣ ਪਾਏ ਜਾਂਦੇ ਹਨ, ਜੋ ਬਲੱਡ ਪ੍ਰੈਸ਼ਰ, ਟਾਈਪ 2 ਡਾਇਬਟੀਜ਼, ਮੋਟਾਪਾ ਤੇ ਦਿਲ ਸਬੰਧੀ ਬਿਮਾਰੀਆਂ ’ਚ ਫਾਇਦੇਮੰਦ ਸਾਬਿਤ ਹੁੰਦੇ ਹਨ।
ਭਾਰ ਘੱਟ ਕਰਨ ’ਚ ਸਹਾਇਕ
ਚੂਹਿਆਂ ’ਤੇ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਹੈ ਕਿ ਗ੍ਰੀਨ ਕੌਫੀ ਦੇ ਸੇਵਨ ਨਾਲ ਵੱਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 14 ਦਿਨਾਂ ਤਕ chlorogenic acid ਯੁਕਤ ਡਾਈਟ ਚੂਹਿਆਂ ਨੂੰ ਦਿੱਤਾ ਗਿਆ। ਇਸ ਨਾਲ ਚੂਹਿਆਂ ਦੇ ਭਾਰ ’ਚ ਪਰਿਵਰਤਨ ਪਾਇਆ ਗਿਆ।
ਕੈਂਸਰ ’ਚ ਫਾਇਦੇਮੰਦ!
The International Agency for Research on Cancer (IARC) ਨੇ ਵੀ ਗ੍ਰੀਨ ਕੌਫੀ ਨੂੰ non-carcinogenic ਭਾਵ ਅਕੈਂਸਰਕਾਰੀ ਦੱਸਿਆ ਹੈ। ਹਾਲਾਂਕਿ, ਇਸ ਵਿਸ਼ੇ ’ਤੇ ਹੋਰ ਸੋਧ ਦੀ ਜ਼ਰੂਰਤ ਹੈ। ਸੋਧਕਰਤਾਵਾਂ ’ਚ ਤੱਥਾਂ ਨੂੰ ਲੈ ਕੇ ਮਤਭੇਦ ਹਨ।
ਕਿੰਨੀ ਕੌਫੀ ਪੀਣੀ ਜ਼ਰੂਰੀ
ਮਾਹਿਰਾਂ ਦਾ ਗ੍ਰੀਨ ਕੌਫੀ ਬਾਰੇ ਕਹਿਣਾ ਹੈ ਕਿ ਇਕ ਦਿਨ ’ਚ ਘੱਟ ਤੋਂ ਘੱਟ 3 ਕੱਪ ਗ੍ਰੀਨ ਕੌਫੀ ਪੀਤੀ ਜਾ ਸਕਦੀ ਹੈ। ਹਾਲਾਂਕਿ, ਗ੍ਰੀਨ ਕੌਫੀ ਚੰਗੀ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਨਾਲ ਹੀ ਕੌਫੀ ’ਚ ਕੈਫੀਨ ਨਾਮਾਤਰ ਹੋਵੇ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਕ ਕੱਪ ਗ੍ਰੀਨ ਕੌਫੀ ਜ਼ਰੂਰ ਪੀਓ।