ਨਵੀਂ ਦਿੱਲੀ: ਕਜਾਕਿਸਤਾਨ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। 100 ਯਾਤਰੀਆਂ ਨੂੰ ਲੈ ਕੇ ਜਾ ਰਹੇ ਬੇਕ ਏਅਰ ਵਿਮਾਨ ਦੋ ਮੰਜ਼ਿਲਾਂ ਇਮਾਰਤ ਨਾਲ ਟੱਕਰਾ ਗਿਆ। ਇਸ ਹਾਦਸੇ ‘ਚ ਹੁਣ ਤਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 35 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਵੱਧ ਸਕਦੀ ਹੈ।
ਇਹ ਵਿਮਾਨ ਅਲਮਾਟੀ ਹਵਾਈ ਅੱਡੇ ਤੋਂ ਟੇਕ ਆਫ ਕਰਦੇ ਸਮੇਂ ਦੋ ਮੰਜ਼ਿਲਾਂ ਬਿਲਡਿੰਗ ਨਾਲ ਟੱਕਰਾ ਗਿਆ ਸੀ। ਫਿਲਹਾਲ ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਐਮਰਜੈਂਸੀ ਸਰਵਿਸੇਸ ਚਲਾਈਆਂ ਜਾ ਰਹੀਆਂ ਹਨ। ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਅਲਮਾਟੀ ਤੋਂ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡੇ ਸ਼ਹਿਰ ਨੂਰ-ਸੁਲਤਾਨ ਜਾ ਰਿਹਾ ਸੀ। ਅਲਮਾਟੀ ਦੇ ਹਵਾਈ ਅੱਡੇ ਮੁਤਾਬਕ ਵਿਮਾਨ ‘ਚ 95 ਯਾਤਰੀ ਅਤੇ ਪੰਜ ਚਾਲਕ ਦਲ ਦੇ ਮੈਂਬਰ ਸੀ। ਇਸ ਹਾਦਸੇ ਦੀ ਜਾਂਚ ਦੇ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।