kanika kapoor 266 people trace : ਬਾਲੀਵੁਡ ਦੀ ਮਸ਼ਹੂਰ ਸਿੰਗਰ ਕਣਿਕਾ ਕਪੂਰ ਦਾ ਕੋਰੋਨਾ ਵਾਇਰਸ ਟੈਸਟ ਇੱਕ ਵਾਰ ਫਿਰ ਪਾਜੀਟਿਵ ਆਇਆ ਹੈ। ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦਿੱਤੀ ਪਰ ਇਸ ਤੋਂ ਇਲਾਵਾ ਹਾਲ ਹੀ ‘ਚ ਕਣਿਕਾ ਕਪੂਰ ਦੇ ਸੰਪਰਕ ‘ਚ ਆਏ 266 ਲੋਕਾਂ ਦੀ ਮੈਡੀਕਲ ਰਿਪੋਰਟ ਦਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਿਕ ਕਣਿਕਾ ਦੇ ਸੰਪਰਕ ‘ਚ ਆਏ 266 ਲੋਕਾਂ ‘ਚੋਂ 60 ਲੋਕਾਂ ਦਾ ਕੋਰੋਨਾ ਨੈਗੇਟਿਵ ਆਇਆ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਣਿਕਾ ਕਪੂਰ 9 ਮਾਰਚ ਤੋਂ ਲੰਦਨ ਤੋਂ ਆਈ ਸੀ, ਇਸ ਦੇ ਦੋ ਦਿਨ ਬਾਅਦ ਉਹ ਲਖਨਊ ਵੀ ਗਈ ਸੀ, ਜਿੱਥੇ ਉਹਨਾਂ ਨੇ ਇੱਕ ਪਾਰਟੀ ਵੀ ਅਟੈਂਡ ਕੀਤੀ ਸੀ। ਇਹਨਾਂ ਵਿੱਚੋਂ ਅਸੀ 60 ਸੈਂਪਲ ਟੈਸਟ ਕੀਤੇ, ਜੋ ਕਿ ਨੈਗੇਟਿਵ ਆਏ। ਸਾਨੂੰ ਨਹੀਂ ਲੱਗਦਾ ਕਿ ਹੁਣ ਸਾਨੂੰ ਹੋਰ ਲੋਕਾਂ ਦਾ ਟੈਸਟ ਕਰਨ ਦੀ ਜਰੂਰਤ ਹੈ ਕਿਉਂ ਕਿ ਅਸੀ ਪਹਿਲਾਂ ਹੀ ਚਾਰ ਪਾਰਟੀਆਂ ਦੇ ਪ੍ਰੋਗਰਾਮ ਦੀ ਗੱਲ ਕੀਤੀ ਹੈ। ਅਸੀ ਉਹਨਾਂ ਸੈਲੂਨਸ ਅਤੇ ਦੁਕਾਨਾਂ ਦਾ ਵੀ ਪਤਾ ਕੀਤਾ ਹੈ ਜਿੱਥੇ ਕਣਿਕਾ ਗਈ ਸੀ। ਸਾਨੂੰ ਨਹੀਂ ਲੱਗਦਾ ਕਿ ਹੁਣ ਇਸ ‘ਚ ਹੋਰ ਕੁਝ ਬਾਕੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਿੰਗਰ ਕਣਿਕਾ ਕਪੂਰ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਵਰਤੀ ਲਾਪਰਵਾਹੀ ਲਈ ਯੂਪੀ ‘ਚ ਤਿੰਨ ਐੱਫਆਈਆਰ ਦਰਜ ਕਰਵਾਈਆਂ ਗਈਆਂ ਹਨ। ਸਿੰਗਰ ਕਣਿਕਾ ਕਪੂਰ ਦਾ ਜਨਮ ਭਾਰਤ ‘ਚ ਹੋਇਆ ਸੀ ਪਰ ਹੁਣ ਉਹ ਇੰਗਲੈਂਡ ਦੀ ਨਿਵਾਸੀ ਹੈ। 1997 ‘ਚ ਕਣਿਕਾ ਜਦੋਂ 18 ਸਾਲ ਦੀ ਸੀ।
ਉਦੋਂ ਉਹਨਾਂ ਨੇ ਐੱਨਆਰਆਈ ਬਿੱਜਨੈੱਸ ਮੈਨ ਰਾਜ ਚੰਡੋਕ ਨਾਲ ਵਿਆਹ ਕੀਤਾ ਸੀ ਅਤੇ ਇਹਨਾਂ ਦੇ ਤਿੰਨ ਬੱਚੇ ਵੀ ਹੋਏ ਪਰ 2012 ‘ਚ ਉਹਨਾਂ ਦਾ ਤਲਾਕ ਹੋ ਗਿਆ। ਗੱਲ ਕੀਤੀ ਜਾਏ ਕਣਿਕਾ ਦੇ ਕਰੀਅਰ ਦੀ ਤਾਂ ਉਹਨਾਂ ਨੇ ਬਾਲੀਵੁਡ ਇੰਡਸਟਰੀ ਨੂੰ ਕਈ ਫੇਮਸ ਗੀਤ ਦਿੱਤੇ ਹਨ ਜਿਹਨਾਂ ‘ਚ ਚਿੱਟੀਆਂ ਕਲਾਈਆਂ, ਲਵਲੀ, ਦੇਸੀ ਲੁਕ, ਪ੍ਰੇਮਿਕਾ ਆਦਿ ਹੋਰ ਕਈ। ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁਡ ਦੇ ਕਈ ਸਿਤਾਰਿਆਂ ਨੇ ਕੋਰੋਨਾ ਵਾਇਰਸ ਪੀੜਿਤਾਂ ਲਈ ਦਾਨ ਵੀ ਕੀਤਾ ਹੈ।