ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਨੌਕਰੀ ਤੋਂ ਸੈਲਰੀ ਦੇ ਤੌਰ ‘ਤੇ ਸਿਰਫ 1500 ਰੁਪਏ ਮਿਲਦੇ ਸੀ। ਉਨ੍ਹਾਂ ਨੇ ਇਹ ਖੁਲਾਸਾ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਤੇ ਕੀਤਾ। ਇਸ ਸ਼ੋਅ ‘ਚ ਸੋਨਾਕਸ਼ੀ ਸਿਨ੍ਹਾ ਤੇ ਬਾਦਸ਼ਾਹ ਆਪਣੀ ਫ਼ਿਲਮ ‘ਖਾਨਦਾਨੀ ਸ਼ਫਾਖਾਨਾ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸੀ।
ਕਪਿਲ ਨੇ ਇਸ ਦੇ ਨਾਲ ਹੀ ਖੁਲਾਸਾ ਕੀਤਾ ਕਿ ਉਸ ਦੀ ਪਹਿਲੀ ਨੌਕਰੀ ਇੱਕ ਪ੍ਰੀਟਿੰਗ ਪ੍ਰੈੱਸ ‘ਚ ਲੱਗੀ ਸੀ ਜੋ ਕੱਪੜਿਆਂ ‘ਤੇ ਛਪਾਈ ਦਾ ਕੰਮ ਕਰਦੀ ਸੀ। ਕਪਿਲ ਦੀ ਗੱਲ ਸੁਣਨ ਤੋਂ ਬਾਅਦ ਅਰਚਨਾ ਪੂਰਨਾ ਸਿੰਘ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਹੁਣ ਕਪਿਲ ਨੋਟ ਛਾਪ ਰਿਹਾ ਹੈ।
ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਵੀ ਆਪਣੀ ਸੈਲਰੀ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਪਹਿਲੇ ਰੈਪ ਲਈ ਸਿਰਫ 300 ਰੁਪਏ ਮਿਲੇ ਸੀ। ਰੈਪਰ ਬਾਦਸ਼ਾਹ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਹੁਣ ਤਕ 1.70 ਕਰੋੜ ਰੁਪਏ ਦਾ ਬਿਜਨੇੱਸ ਕਰ ਚੁੱਕੀ ਹੈ।