ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਗਲੈਮਰੈਸ ਅੰਦਾਜ਼ ਵਿੱਚ ਨਜ਼ਰ ਆਈ ਹੈ।ਡਾਂਸ ਇੰਡੀਆ ਡਾਂਸ’ ਦੇ ਸੈੱਟ ‘ਤੇ ਕਰੀਨਾ ਬੇਬੀ ਪਿੰਕ ਗਾਊਨ ਵਿੱਚ ਨਜ਼ਰ ਆਈ।
ਕਰੀਨਾ ਨੇ ਆਪਣੀ ਇਸ ਗਲੈਮਰੈਸ ਆਊਟਫਿੱਟ ਨਾਲ ਨਿਊਡ ਮੇਕਅੱਪ ਦਾ ਇਸਤੇਮਾਲ ਕੀਤਾ।ਇਹ ਤਸਵੀਰਾਂ ਰਿਐਲਟੀ ਸ਼ੋਅ ‘ਡਾਂਸ ਇੰਡੀਆ ਡਾਂਸ’ ਦੇ ਸੈਟ ਦੀਆਂ ਹਨ।ਕਰੀਨਾ ਇਸ ਸ਼ੋਅ ਵਿੱਚ ਬਤੌਰ ਜੱਜ ਨਜ਼ਰ ਆ ਰਹੀ ਹੈ।ਦੱਸ ਦੇਈਏ ਕਰੀਨਾ ਟੀਵੀ ਰਿਐਲਟੀ ਸ਼ੋਅ ਦੀ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਜੱਜਾਂ ਵਿੱਚੋਂ ਇੱਕ ਹੈਆਰਪੀ ਸਕੇਲ ‘ਤੇ ਕਰੀਨਾ ਦਾ ਜਾਦੂ ਨਹੀਂ ਚੱਲ ਪਾਇਆ।ਜਦੋਂ ਕਰੀਨਾ ਨੂੰ ਬਤੌਰ ਜੱਜ ਲਿਆਉਣ ਦੀ ਗੱਲ ਕਹੀ ਗਈ ਤਾਂ ਦਾਅਵੇ ਕੀਤੇ ਜਾ ਰਹੇ ਸੀ ਕਿ ਇਸ ਸ਼ੋਅ ਨਾਲ ਜੁੜਨ ‘ਤੇ ਸ਼ੋਅ ਦੀ TRP ਵਧੇਗੀ, ਪਰ ਕੋਈ ਖ਼ਾਸ ਫਰਕ ਨਹੀਂ ਪਿਆ।ਇਸ ਦੌਰਾਨ ਕਰੀਨਾ ਫ਼ਿਲਮ ‘ਗੁਡ ਨਿਊਜ਼’ ਦੀ ਸ਼ੂਟਿੰਗ ਕਰ ਰਹੀ ਹੈ।ਇਸ ਦੇ ਇਲਾਵਾ ਉਸ ਕੋਲ ਕਰਨ ਜੌਹਰ ਦੀ ‘ਤਖ਼ਤ’ ਦਾ ਵੀ ਪ੍ਰੋਜੈਕਟ ਹੈ।