PreetNama
ਖੇਡ-ਜਗਤ/Sports News

ਕਪਤਾਨ ਕੋਹਲੀ ਆਰਾਮ ਦੇ ਮੂਡ ‘ਚ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ: ਸਾਊਥ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਰਾਮ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਐਲਾਨੀ ਗਈ ਇੰਡੀਅਨ ਕ੍ਰਿਕਟ ਟੀਮ ‘ਚ ਉਨ੍ਹਾਂ ਨੂੰ ਬੰਗਲਾਦੇਸ਼ ਖਿਲਾਫ ਟੀ-20 ਮੈਚਾਂ ਦੀ ਸੀਰੀਜ਼ ‘ਚ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਉਹ ਆਪਣਾ ਸਾਰਾ ਟਾਈਮ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਬਿਤਾਉਣਾ ਚਾਹੁੰਦੇ ਹਨ।

ਕੋਹਲੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ‘ਚ ਉਹ ਕਿਸੇ ਖੂਬਸੂਰਤ ਸਮੁੰਦਰ ਕੰਢੇ ‘ਤੇ ਹਨ। ਉਨ੍ਹਾਂ ਦੇ ਨਾਲ ਹੀ ਅਨੁਸ਼ਕਾ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਦਿਲ ਵਾਲੀ ਇਮੋਜੀ ਬਣਾਇਆ ਹੈ। ਇਸੇ ਥਾਂ ਤੋਂ ਕੋਹਲੀ ਨੇ 2018 ‘ਚ ਵੀ ਤਸਵੀਰ ਸ਼ੇਅਰ ਕੀਤੀ ਸੀ।ਕੋਹਲੀ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਤਸਵੀਰ ਨੂੰ ਅਜੇ ਕੁਝ ਹੀ ਸਮਾਂ ਹੋਇਆ ਸੀ ਕਿ ਕੁਝ ਹੀ ਮਿੰਟਾਂ ‘ਚ ਇਸ ਨੂੰ 10 ਲੱਖ ਤੋਂ ਵੀ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਅਨੁਸ਼ਕਾ ਇਸ ਤਸਵੀਰ ‘ਚ ਬਲੈਕ ਡ੍ਰੈਸ ‘ਚ ਤੇ ਕੋਹਲੀ ਇੱਥੇ ਬਲੈਕ ਸ਼ਾਟਸ ‘ਚ ਨਜ਼ਰ ਆ ਰਹੇ ਹਨ।ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਨੂੰ ਹਮੇਸ਼ਾ ਫੈਨਸ ਵੱਲੋਂ ਜ਼ਬਰਦਸਤ ਰਿਸਪੌਂਸ ਮਿਲਦਾ ਰਹਿੰਦਾ ਹੈ।

Related posts

Honor Ceremony: ਓਲੰਪਿਕ ਮੈਡਲ ਜੇਤੂਆਂ ਤੇ ਖਿਡਾਰੀਆਂ ਦਾ ਸਨਮਾਨ, ਪੈਸਿਆਂ ਤੇ ਨੌਕਰੀ ਦੀ ਬਰਸਾਤ

On Punjab

ਯੂਕ੍ਰੇਨ ਦੇ ਫਿਟਨੈਸ ਫ੍ਰੀਕ ਨੇ ਉਡਾਇਆ ਸੀ ਕੋਰੋਨਾ ਦਾ ਮਜ਼ਾਕ, ਹੋ ਗਈ ਮੌਤ

On Punjab

ICC ਨੇ ਸਾਲ 2022 ਦੀ ਸਰਵੋਤਮ ਟੀ-20 ਅੰਤਰਰਾਸ਼ਟਰੀ ਟੀਮ ਚੁਣੀ, ਭਾਰਤ ਦੇ 3 ਖਿਡਾਰੀਆਂ ਨੂੰ ਮਿਲੀ ਜਗ੍ਹਾ

On Punjab