42.21 F
New York, US
December 12, 2024
PreetNama
ਫਿਲਮ-ਸੰਸਾਰ/Filmy

ਕਪਿਲ ਸ਼ਰਮਾ ਦੀ ਆਨਸਕ੍ਰੀਨ ਗਰਲਫ੍ਰੈਂਡ ਬਣੀ ਦੁਲਹਨ ! ਤਸਵੀਰਾਂ ਵਾਇਰਲSep 04, 2019 4:36 Pm

ਕਾਮੇਡੀ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਅਦਾਕਾਰ ਤੇ ਸਿੰਗਰ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਅਤੇ ਗਰਲਫ੍ਰੈਂਡ ਦੇ ਰੂਪ ਵਿੱਚ ਪਹਿਚਾਣੀ ਜਾਣ ਵਾਲੀ ਟੀਵੀ ਅਦਾਕਾਰਾ ਸੁਮੋਨਾ ਚੱਕਰਵਰਤੀ ਦੀਆਂ ਨਵੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਹੰਗਾਮਾ ਮਚਾ ਦਿੱਤਾ ਹੈ।ਮੋਨਾ ਨੇ ਆਪਣੇ ਇੰਸਟਗ੍ਰਾਮ ਅਕਾਊਂਟ ਤੋਂ ਕੁੱਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਲੋਕਾਂ ਦੇ ਮਨ ਵਿੱਚ ਕਈ ਸਵਾਲ ਖੜੇ ਹੋ ਰਹੇ ਹਨ। ਹੋਣ ਵੀ ਕਿਉਂ ਨਾ ਇਹਨਾਂ ਤਸਵੀਰਾਂ ਵਿੱਚ ਸੁਮੋਨਾ ਦੁਲਹਨ ਦੇ ਅਵਤਾਰ ਵਿੱਚ ਜੋ ਨਜ਼ਰ ਆ ਰਹੀ ਹੈ। ਨਾਲ ਹੀ ਇਹਨਾਂ ਤਸਵੀਰਾਂ ਉੱਤੇ ਸੁਮੋਨਾ ਦਾ ਕੈਪਸ਼ਨ ਵੀ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਵੇਖੋ ਸੁਮੋਨਾ ਦੀਆਂ ਕੁਝ ਲੇਟੈਸਟ ਤਸਵੀਰਾਂ। ਸੁਮੋਨਾ ਦੀਆਂ ਤਸਵੀਰਾਂ ਵੇਖਕੇ ਲੱਗ ਰਿਹਾ ਹੈ ਜਿਵੇਂ ਹੁਣ ਉਨ੍ਹਾਂ ਦੇ ਸਪਨਿਆਂ ਦੇ ਰਾਜਕੁਮਾਰ ਦਾ ਇੰਤਜ਼ਾਰ ਖਤਮ ਹੋ ਗਿਆ ਹੈ।ਇਹਨਾਂ ਤਸਵੀਰਾਂ ਦੇ ਨਾਲ ਸੁਮੋਨਾ ਨੇ ਕੈਪਸ਼ਨ ਵਿੱਚ ਲਿਖਿਆ ਹੈ, ਦੁਲਹਨ ਤਿਆਰ ਹੈ। ਇਸ ਦੇ ਨਾਲ ਉਨ੍ਹਾਂ ਨੇ ਕਈ ਸਾਰੇ ਇਮੋਜੀ ਵੀ ਸ਼ੇਅਰ ਕੀਤੇ ਹਨ। ਇਹਨਾਂ ਤਸਵੀਰਾਂ ਵਿੱਚ ਸੁਮੋਨਾ ਖੂਬਸੂਰਤ ਦੁਲਹਨ ਬਣੀ ਨਜ਼ਰ ਆ ਰਹੀ ਹੈ। ਉਹ ਲਾਲ ਰੰਗ ਦਾ ਘੱਗਰਾ ਪਾਏ ਹੋਏ ਨਜ਼ਰ ਆ ਰਹੀ ਹੈ। ਨਾਲ ਹੀ ਗਲੇ ਵਿੱਚ ਸੋਨੇ ਦਾ ਹਾਰ ਅਤੇ ਮਾਂਗ ਟੀਕਾ ਲਗਾਇਆ ਹੋਇਆ ਹੈ।ਇਹਨਾਂ ਤਸਵੀਰਾਂ ਉੱਤੇ ਫਾਲੋਅਰਸ ਕਮੈਂਟ ਕਰ ਸੁਮੋਨਾ ‘ਤੇ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਲਾੜਾ ਕਿੱਥੇ ਹੈ ? ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਲ 2011 ਵਿੱਚ ਸ਼ੁਰੂ ਹੋਏ ਏਕਤਾ ਕਪੂਰ ਦੇ ਸੀਰੀਅਲ ਬਹੁਤ ਅੱਛੇ ਲਗਤੇ ਹੈ ਵਿੱਚ ਨਤਾਸ਼ਾ ਦੇ ਕਿਰਦਾਰ ਤੋਂ ਉਨ੍ਹਾਂ ਨੂੰ ਬਹੁਤ ਵੱਡੀ ਪਹਿਚਾਣ ਮਿਲੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੁਮੋਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇੱਕ ਖਬਰ ਬਾਰੇ ਅਪਡੇਟ ਕਰਦੀ ਰਹਿੰਦੀ ਹੈਸੁਮੋਨਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਲਗਦਾ ਹੈ ਕਿ ਉਹ ਕਿਸੇ ਫੋਟੋਸ਼ੂਟ ਦੀਆਂ ਹਨ। ਫਿਲਹਾਲ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਸੁਮੋਨਾ ਆਪਣੇ ਕੰਮ ‘ਚ ਕਾਫੀ ਵਿਅਸਤ ਚੱਲ ਰਹੀ ਹੈ। smona

Related posts

ਗਾਲੋ-ਗਾਲੀ ਹੋਏ ਪੰਜਾਬੀ ਗਾਇਕ, ਲੜਨ ਲਈ ਟਾਈਮ ਬੰਨ੍ਹਿਆ

On Punjab

ਜੌਨ ਅਬ੍ਰਾਹਮ ਦੀ ‘ਬਟਲਾ ਹਾਉਸ’ ਦੀ ਪਹਿਲੀ ਝਲਕ ਦੇਖ ਰਹਿ ਜਾਓਗੇ ਦੰਗ

On Punjab

Pandit Shiv Kumar Sharma Demise : ਪੰਡਿਤ ਸ਼ਿਵ ਕੁਮਾਰ ਦੇ ਦੇਹਾਂਤ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ, ਰਾਸ਼ਟਰਪਤੀ ਨੇ ਕਿਹਾ – ਸੰਤੂਰ ਖਾਮੋਸ਼ ਹੋ ਗਿਆ

On Punjab