ਮੁੰਬਈ-ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰ ਰਾਜਪਾਲ ਯਾਦਵ ਨੂੰ ਇੱਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਕ ਧਮਕੀ ਭਰਿਆ ਸੰਦੇਸ਼ ਰਾਜਪਾਲ ਯਾਦਵ ਦੇ ਈਮੇਲ ਖਾਤੇ ’ਤੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਭੇਜਿਆ ਗਿਆ ਸੀ, ਜਿਸ ਨੇ ਕਥਿਤ ਤੌਰ ‘ਤੇ ਚੇਤਾਵਨੀ ਦਿੱਤੀ ਸੀ ਕਿ ਸ਼ਰਮਾ, ਉਸਦੇ ਪਰਿਵਾਰ, ਉਸਦੇ ਸਾਥੀਆਂ ਅਤੇ ਰਾਜਪਾਲ ਯਾਦਵ ਨੂੰ ਮਾਰ ਦਿੱਤਾ ਜਾਵੇਗਾ। 14 ਦਸੰਬਰ, 2024 ਨੂੰ ਭੇਜੀ ਗਈ ਈਮੇਲ ਨੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ।
ਇਹ ਧਮਕੀ ਭਰਿਆ ਸੰਦੇਸ਼ don99284@gmail.com ਈਮੇਲ ਪਤੇ ਤੋਂ ਰਾਜਪਾਲ ਯਾਦਵ ਦੇ ਟੀਮ ਦੇ ਈਮੇਲ ਖਾਤੇ teamrajpalyadav@gmail.com ‘ਤੇ ਭੇਜਿਆ ਗਿਆ ਸੀ। ਇਸ ਕਾਰਨ ਤੁਰੰਤ ਕਾਰਵਾਈ ਕਰਦਿਆਂ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਧਮਕੀ ਅਤੇ ਖਤਰਨਾਕ ਈਮੇਲ ਦੇ ਪਿੱਛੇ ਵਾਲੇ ਵਿਅਕਤੀ ਦੀ ਜਾਂਚ ਕਰ ਰਹੇ ਹਨ।
ਪਾਕਿਸਤਾਨ ਤੋਂ ਭੇਜਿਆ ਗਿਆ ਈਮੇਲ-ਪੁਲੀਸ ਦੀ ਮੁਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਹੈ। ਈਮੇਲ ਵਿੱਚ ਲਿਖਿਆ ਗਿਆ ਹੈ, “ਅਸੀਂ ਤੁਹਾਡੇ ਹਾਲੀਆ ਗਤਿਵਿਧੀਆਂ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਤੁਹਾਨੂੰ ਇਹ ਸੰਵੇਦਨਸ਼ੀਲ ਮੁੱਦਾ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੰਦੇ ਹਾਂ। ਇਹ ਨਾ ਤਾਂ ਪਬਲਿਸਿਟੀ ਸਟੰਟ ਹੈ ਅਤੇ ਨਾ ਹੀ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼। ਕਿਰਪਾ ਕਰਕੇ ਇਸ ਸੰਦੇਸ਼ ਨੂੰ ਗੁਪਤ ਅਤੇ ਗੰਭੀਰਤਾ ਨਾਲ ਲਵੋ।” ਈਮੇਲ ਨੂੰ ‘ਵਿਸ਼ਨੁ’ ਨਾਮ ਦੇ ਵਿਅਕਤੀ ਨੇ ਸਾਈਨ ਕੀਤਾ ਹੈ।
ਬਾਲੀਵੁਡ ਹਸਤੀਆਂ ਨੂੰ ਧਮਕੀਆਂ ਦੇ ਵਧ ਰਹੇ ਕੇਸ-ਇਨ੍ਹਾਂ ਈਮੇਲਜ਼ ਨੇ ਹਾਲ ਹੀ ਵਿੱਚ ਮੁੰਬਈ ਪੁਲੀਸ ਨੂੰ ਹੋਰ ਚੌਕਸ ਹੋਣ ਲਈ ਮਜਬੂਰ ਕੀਤਾ ਹੈ, ਕਿਉਂਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿੱਚ ਨੇਤਾ ਬਾਬਾ ਸਿਦਦੀਕੀ ਉੱਤੇ ਹਮਲਾ, ਸੂਪਰਸਟਾਰ ਸਲਮਾਨ ਖਾਨ ਨੂੰ ਧਮਕੀ ਅਤੇ ਅਦਾਕਾਰ ਸੈਫ ਅਲੀ ਖਾਨ ਉੱਤੇ ਹੋਏ ਛੁਰੀ ਦੇ ਹਮਲੇ ਜਿਹੇ ਮਾਮਲੇ ਸ਼ਾਮਿਲ ਹਨ। ਪੁਲੀਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।