58.03 F
New York, US
April 5, 2025
PreetNama
ਰਾਜਨੀਤੀ/Politics

ਕਪਿਲ ਸਿੱਬਲ ਖ਼ਿਲਾਫ਼ ਪ੍ਰਦਰਸ਼ਨ ਨੂੰ ਆਨੰਦ ਸ਼ਰਮਾ ਨੇ ਦੱਸਿਆ ਗੁੰਡਾਗਰਦੀ, ਸੋਨੀਆ ਗਾਂਧੀ ਤੋਂ ਕਾਰਵਾਈ ਦੀ ਮੰਗ

ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ ਦੇ ਘਰ ਦੇ ਬਾਹਰ ਪਾਰਟੀ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਸਿੱਬਲ ਨੇ ਪੰਜਾਬ ‘ਚ ਪਾਰਟੀ ਚਲ ਰਹੇ ਕਲੇਸ਼ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੇ ਫੈਸਲੇ ‘ਤੇ ਸਵਾਲ ਚੁੱਕਿਆ ਸੀ, ਜਿਸ ਨਾਲ ਨਾਰਾਜ਼ ਵਰਕਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ।

ਆਨੰਦ ਸ਼ਰਮਾ ਨੇ ਕਿਹਾ ਕਿ ਮਤਭੇਦ ਤੇ ਧਾਰਨਾ ਲੋਕਤੰਤਰ ਦਾ ਅਨਿੱਖੜਵਾ ਅੰਗ ਹੈ। ਜ਼ਿਕਰਯੋਗ ਹੈ ਕਿ ਸ਼ਰਮਾ ਤੇ ਕਪਿਲ ਸਿੱਬਲ 23 ਦਾ ਹਿੱਸਾ ਹਨ ਜਿਨ੍ਹਾਂ ਨੇ ਪਿਛਲੇ ਸਾਲ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਦੇ ਸੰਗਠਨਾਤਮਕ ਬਦਲਾਅ ਦੀ ਮੰਗ ਕੀਤੀ ਸੀ। ਸ਼ਰਮਾ ਨੇ ਸਿਲਸਿਲੇਵਾਰ ਟਵੀਟ ‘ਚ ਕਿਹਾ ਕਿ ਕਪਿਲ ਸਿੱਬਲ ਦੇ ਘਰ ‘ਚ ਹਮਲੇ ਤੇ ਗੁੰਡਾਗਰਦੀ ਦੀ ਖਬਰ ਸੁਣ ਕੇ ਨਰਾਜ਼ ਹਾਂ। ਇਹ ਨਿੰਦਣਯੋਗ ਕਾਰਵਾਈ ਪਾਰਟੀ ਨੂੰ ਬਦਨਾਮ ਕਰ ਰਹੀ ਹੈ ਤੇ ਇਸ ਦੀ ਸਖਤ ਨਿੰਦਾ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਦਾ ਇਤਿਹਾਸ ਰਿਹਾ ਹੈ।ਸ਼ਰਮਾ ਨੇ ਕਿਹਾ ਕਿ ਇਸ ਹਰਕਤ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਾਮਲੇ ਦਾ ਨੋਟਿਸ ਲੈਣ ਤੇ ਕਈ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਕਾਂਗਰਸ ਦੇ ਕੰਮਕਾਜ ‘ਤੇ ਬੁੱਧਵਾਰ ਨੂੰ ਸਵਾਲ ਚੁੱਕਣ ਦੇ ਕੁਝ ਘੰਟਿਆਂ ਬਾਅਦ ਹੀ ਸਿੱਬਲ ‘ਤੇ ਕਈ ਤਰ੍ਹਾਂ ਨਾਲ ਹਮਲੇ ਸ਼ੁਰੂ ਹੋ ਗਏ ਤੇ ਪਾਰਟੀ ਵਰਕਰਾਂ ਨੇ ਵੀ ਇੱਥੇ ਉਨ੍ਹਾਂ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਪ੍ਰਦੇਸ਼ ਕਾਗਰਸ ਕਮੇਟੀ ਦੇ ਵਰਕਰਾਂ ਨੇ ‘ਗੇਲ ਵੇਲ ਸੂਨ ਕਪਿਲ ਸਿਬਲ’ ਦੀਆਂ ਤਖਤੀਆਂ ਲਹਿਰਾਉਂਦੇ ਹੋਏ ਸਿੱਬਲ ਖ਼ਿਲਾਫ਼ ਉਨ੍ਹਾਂ ਦੀ ਰਿਹਾਇਸ਼ ‘ਤੇ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਕਿਹਾ।

Related posts

ਸੁਖਬੀਰ ਬਾਦਲ ਨੇ ਇਕਬਾਲ ਸਿੰਘ ਚੰਨੀ ਖੰਨਾ ਨੂੰ 6 ਸਾਲਾਂ ਲਈ ਪਾਰਟੀ ‘ਚੋਂ ਕੱਢਿਆ, ਜਾਣੋ ਕਿਉਂ

On Punjab

ਅੱਜ ਦਿੱਲੀ ਆ ਰਹੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ, ਜਲਵਾਯੂ ਪਰਿਵਰਤਨ ‘ਤੇ ਕਰਨਗੇ ਵਿਚਾਰ-ਵਟਾਂਦਰਾ

On Punjab

ਡੇਰਾ ਮੁਖੀ ਨੂੰ ਕਦੇ ਨਹੀਂ ਦਿੱਤੀ ਕਲੀਨ ਚਿੱਟ, ਨਵਜੋਤ ਸਿੱਧੂ ਵਲੋਂ ਲਾਏ ਇਲਜ਼ਾਮਾਂ ‘ਤੇ ਸਰਕਾਰ ਨੇ ਦਿੱਤਾ ਜਵਾਬ

On Punjab