ਫਿਲਮ-ਸੰਸਾਰ/Filmyਕਬੀਰ ਸਿੰਘ’ ਨੇ ਵਧਾਇਆ ਸ਼ਾਹਿਦ ਦਾ ਭਾਅ, ਹੁਣ ਇੱਕ ਫ਼ਿਲਮ ਲਈ 35 ਕਰੋੜ July 10, 2019July 10, 20191277 ਫ਼ਿਲਮ ਕਬੀਰ ਸਿੰਘ ਦੀ ਜ਼ਬਰਦਸਤ ਸਫ਼ਲਤਾ ਬਾਅਦ ਸ਼ਾਹਿਦ ਕਪੂਰ ਕਾਫੀ ਖ਼ੁਸ਼ ਹੈ। ਰਿਪੋਰਟਾਂ ਮੁਤਾਬਕ ਸ਼ਾਹਿਦ ਹੁਣ ਆਪਣੀ ਫੀਸ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਮੁੰਬਈ ਮਿਰਰ ਦੀ ਰਿਪੋਰਟ ਮੁਤਾਬਕ ਸ਼ਾਹਿਦ ਹੁਣ ਇੱਕ ਫਿਲਮ ਲਈ ਤਕਰੀਬਨ 35 ਕਰੋੜ ਰੁਪਏ ਲੈਣ ਦਾ ਮਨ ਬਣਾ ਰਿਹਾ ਹੈ। ਮੌਜੂਦਾ ਉਹ ਇੱਕ ਫ਼ਿਲਮ ਲਈ 10 ਤੋਂ 15 ਕਰੋੜ ਰੁਪਏ ਫੀਸ ਲੈਂਦਾ ਹੈ। 21 ਜੂਨ ਨੂੰ ਰਿਲੀਜ਼ ਹੋਈ ਫ਼ਿਲਮ ਕਬੀਰ ਸਿੰਘ ਨੇ 19 ਦਿਨਾਂ ਵਿੱਚ ਭਾਰਤੀ ਬਾਕਸ ਆਫ਼ਿਸ ‘ਤੇ 243.17 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਇਲਾਵਾ ਫ਼ਿਲਮ ਬਾਲੀਵੁੱਡ ਦੀਆਂ ਸਭ ਤੋਂ ਵੱਝ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ਵਿੱਚ 10ਵੇਂ ਨੰਬਰ ‘ਤੇ ਪਹੁੰਚ ਗਈ ਹੈ।